D Mart: ‘ਮੁਹਾਲੀ ਵਾਕ’ ਵਿੱਚ ਡੀ ਮਾਰਟ ਸਟੋਰ ਖੁੱਲ੍ਹਿਆ
05:06 PM Mar 31, 2025 IST
ਹਰਦੇਵ ਚੌਹਾਨ
ਚੰਡੀਗੜ੍ਹ, 31 ਮਾਰਚ
Advertisement
ਚੰਡੀਗੜ੍ਹ ਨਾਲ ਲਗਦੇ ਸੈਕਟਰ 62 ਤੇ ਫੇਜ਼ ਅੱਠ ਮੁਹਾਲੀ ਵਿੱਚ ਉੱਸਰੇ 'ਮੁਹਾਲੀ ਵਾਕ' ਮਾਲ 'ਚ ਅੱਜ ਡੀ ਮਾਰਟ ਸਟੋਰ ਦਾ ਉਦਘਾਟਨ ਹੋਇਆ। ਪੀ ਪੀ ਬਿਲਡਵੈੱਲ ਦੇ ਅਵਿਨਾਸ਼ ਪੂਰੀ ਨੇ ਦੱਸਿਆ ਕਿ 'ਮੁਹਾਲੀ ਵਾਕ' ਟਰਾਈਸਿਟੀ ਦੇ ਨਿਵਾਸੀਆਂ ਲਈ ਪਸੰਦੀਦਾ ਮਾਲ ਬਣ ਚੁੱਕਾ ਹੈ। ਨਾਮੀ ਬਰਾਂਡ ਕੇਐਫਸੀ ਬਰਗਰ ਕਿੰਗ, ਹਲਦੀ ਰਾਮ, ਸ਼ਾਪਰ ਸਟੌਪ ਤੇ ਐਡੀਦਾਸ ਦੇ ਨਾਲ ਨਾਲ ਅੱਜ ਪਹਿਲਾ ਡੀ ਮਾਰਟ ਸਟੋਰ ਵੀ ਖਰੀਦਦਾਰੀ ਲਈ ਖੁੱਲ੍ਹ ਗਿਆ ਹੈ। ਡੀ ਮਾਰਟ ਦੇ ਮੈਨੇਜਰ ਵਿਵੇਕ ਕੁਮਾਰ
ਗੋਸਵਾਮੀ ਨੇ ਦੱਸਿਆ ਕਿ ਇੱਥੇ ਇੱਕ ਛੱਤ ਹੇਠਾਂ ਖਰੀਦਦਾਰਾਂ ਨੂੰ ਮਿਆਰੀ ਵਸਤਾਂ ਕਿਫਾਇਤੀ ਦਰਾਂ 'ਤੇ ਪੇਸ਼ ਕੀਤੀਆਂ ਜਾਣਗੀਆਂ। ਟਰਾਈ ਸਿਟੀ ਵਿੱਚ ਇਹ ਚੌਥਾ ਸਟੋਰ ਹੈ ਜਿੱਥੇ ਗਾਹਕਾਂ ਲਈ ਕਾਰ ਪਾਰਕਿੰਗ ਦੀ ਸਹੂਲਤ ਵੀ ਮੁਫ਼ਤ ਹੋਵੇਗੀ।
Advertisement
Advertisement