ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਿੱਡ-ਡੇਅ ਮੀਲ ਲਈ ਖਾਣਾ ਤਿਆਰ ਕਰਦੇ ਸਮੇਂ ਸਿਲੰਡਰ ਨੂੰ ਲੱਗੀ ਅੱਗ; ਵੱਡਾ ਹਾਦਸਾ ਟਲਿਆ

07:20 AM Mar 29, 2024 IST

ਨਿੱਜੀ ਪੱਤਰ ਪ੍ਰੇਰਕ
ਮੋਗਾ, 28 ਮਾਰਚ
ਇਥੇ ਕਸਬਾ ਅਜੀਤਵਾਲ ਅਧੀਨ ਸਰਕਾਰੀ ਹਾਈ ਸਕੂਲ, ਪਿੰਡ ਚੁਗਾਵਾਂ ਵਿੱਚ ਸਕੂਲ ’ਚ ਮਿੱਡ-ਡੇ ਮੀਲ ਲਈ ਖਾਣਾ ਤਿਆਰ ਕਰਦੇ ਸਮੇਂ ਸਿਲੰਡਰ ਨੂੰ ਅੱਗ ਲੱਗ ਗਈ।
ਇਸ ਦੌਰਾਨ ਸਕੂਲ ਵਿਚ ਮਾਪੇ ਅਧਿਆਪਕ ਮਿਲਣੀ ਚੱਲ ਰਹੀ ਸੀ ਤਾਂ ਗੈਸ ਸਿਲੰਡਰ ਨੂੰ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਸਕੂਲ ਵਿਚ ਹਫੜਾ-ਦਫ਼ੜੀ ਮੱਚ ਗਈ।
ਫ਼ਾਇਰ ਅਫ਼ਸਰ ਗੁਰਨੇਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਤਕਰੀਬਲ 11 ਵਜੇ ਇਹ ਸੂਚਨਾ ਮਿਲੀ ਸੀ। ਉਥੇ ਦੋ ਸਕੂਲ ਹੋਣ ਕਾਰਨ ਉਨ੍ਹਾਂ ਨੂੰ ਅਸਲ ਸਕੂਲ ਦਾ ਪਤਾ ਲੱਗਣ ਉੱਤੇ ਭਾਵੇਂ ਅਮਲਾ ਦੇਰੀ ਨਾਲ ਪੁੱਜਿਆ ਪਰ ਅੱਗ ਉੱਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਿਲੰਡਰ ਬਾਹਰ ਕੱਢਣ ਸਮੇਂ ਫ਼ਾਇਰ ਅਮਲੇ ਦੇ ਦੋ ਮੁਲਾਜ਼ਮਾਂ ਦੇ ਹੱਥ ਝੁਲਸੇ ਗਏ।
ਸਕੂਲ ਮੁਖੀ ਬਲਜਿੰਦਰ ਸਿੰਘ ਧਾਲੀਵਾਲ ਮੁਤਾਬਕ ਮਿੱਡ-ਡੇ-ਮੀਲ ਵਾਲਾ ਸਟਾਫ ਬੱਚਿਆਂ ਲਈ ਖਾਣਾ ਬਣਾ ਰਿਹਾ ਸੀ ਤਾਂ ਅਚਾਨਕ ਸਿਲੰਡਰ ਦੀ ਪਾਈਪ ਨੂੰ ਅੱਗ ਲੱਗ ਗਈ ਜਿਸ ’ਤੇ ਸਟਾਫ ਵੱਲੋਂ ਰੌਲਾ ਪਾਉਣ ’ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਕੁਝ ਕੁ ਸਮੇਂ ਵਿੱਚ ਹੀ ਅੱਗ ’ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆਂ ਕਿ ਇਸ ਦੌਰਾਨ ਸਕੂਲ ਵਿੱਚ ਜਾਨੀ ਮਾਲੀ ਨੁਕਸਾਨ ਤੋਂ ਬੱਚਤ ਰਹੀ ਹੈ ਪਰ ਹੁਣ ਤੱਕ ਅੱਗ ਲੱਗਣ ਦੇ ਸਹੀ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ।

Advertisement

Advertisement
Advertisement