ਚੱਕਰਵਾਤੀ ਤੂਫਾਨ ਦਾ ਗੁਜਰਾਤ 'ਤੇ ਕੋਈ ਅਸਰ ਨਹੀਂ
07:43 PM Oct 20, 2023 IST
ਅਹਿਮਦਾਬਾਦ, 20 ਅਕਤੂਬਰ
ਦੱਖਣ-ਪੱਛਮੀ ਅਰਬ ਸਾਗਰ ਵਿੱਚ ਬਣ ਰਹੇ ਚੱਕਰਵਾਤੀ ਤੂਫਾਨ ਦਾ ਗੁਜਰਾਤ 'ਤੇ ਕੋਈ ਅਸਰ ਨਹੀਂ ਪਵੇਗਾ। ਭਾਰਤੀ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਆਈਐਮਡੀ ਵੱਲੋਂ ਐਤਵਾਰ ਨੂੰ ਚੱਕਰਵਾਤੀ ਤੂਫਾਨ ਦੇ ਓਮਾਨ ਦੇ ਦੱਖਣੀ ਤੱਟਾਂ ਅਤੇ ਨਾਲ ਲੱਗਦੇ ਯਮਨ ਵੱਲ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ। -ਪੀਟੀਆਈ
Advertisement
Advertisement