For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ’ਚ ਸਾਈਕਲ ਚਾਲਕ ਹਲਾਕ

10:35 AM Sep 08, 2024 IST
ਸੜਕ ਹਾਦਸੇ ’ਚ ਸਾਈਕਲ ਚਾਲਕ ਹਲਾਕ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 7 ਸਤੰਬਰ
ਕੌਮੀ ਸ਼ਾਹ ਮਾਰਗ ’ਤੇ ਬੀਤੇ ਦਿਨ ਪਿੰਡ ਪੰਡੋਰੀ ਗੋਲਾ ਨੇੜੇ ਹੋਏ ਵਾਪਰੇ ਸੜਕ ਹਾਦਸੇ ਵਿੱਚ ਇਕ ਸਾਈਕਲ ਚਾਲਕ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਜ਼ਖ਼ਮੀ ਹੋ ਗਈ। ਮ੍ਰਿਤਕ ਦੀ ਪਛਾਣ ਜਗਦੀਸ਼ ਸਿੰਘ (35) ਵਾਸੀ ਪਲਾਸੌਰ ਵਜੋਂ ਹੋਈ ਹੈ। ਉਹ ਪਿੰਡ ਪਲਾਸੌਰ ਤੋਂ ਆਪਣੀ ਪਤਨੀ ਨਾਲ ਪੰਡੋਰੀ ਗੋਲਾਂ ਨੇੜੇ ਇਮਾਰਤ ਉਸਾਰੀ ਦੇ ਕੰਮ ਲਈ ਦਿਹਾੜੀ ਕਰਨ ਆਇਆ ਸੀ| ਦੁਪਹਿਰ ਵੇਲੇ ਜਗਦੀਸ਼ ਆਪਣੀ ਪਤਨੀ ਰਣਜੀਤ ਕੌਰ ਨਾਲ ਖਾਣਾ ਖਾਣ ਲਈ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਸਾਈਕਲ ਨੂੰ ਪਿੱਛਿਓਂ ਇਕ ਤੇਜ਼ ਰਫਤਾਰ ਕਾਰ ਨੇ ਫੇਟ ਮਾਰ ਦਿੱਤੀ| ਦੋਹਾਂ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਜਗਦੀਸ਼ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ| ਥਾਣਾ ਸਦਰ ਦੇ ਪੁਲੀਸ ਅਧਿਕਾਰੀ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Advertisement

Advertisement
Advertisement
Author Image

Advertisement