ਸੜਕ ਹਾਦਸੇ ਕਾਰਨ ਸਾਈਕਲ ਸਵਾਰ ਦੀ ਮੌਤ
06:47 AM Oct 16, 2024 IST
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਥਾਣਾ ਬਲਦੇਵ ਨਗਰ ਵਿਚ ਨੈਬ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸੱਦੋਪੁਰ ਨੇ ਆਪਣੇ ਸਾਲੇ ਸੁਰਿੰਦਰ ਸਿੰਘ (55) ਵਾਸੀ ਕੁਰਲੀ ਥਾਣਾ ਲਾਲੜੂ (ਪੰਜਾਬ) ਦੀ ਸੜਕ ਹਾਦਸੇ ਵਿਚ ਸ਼ਿਕਾਇਤ ਦਰਜ ਕਰਾਈ ਹੈ। ਨੈਬ ਸਿੰਘ ਨੇ ਦੱਸਿਆ ਕਿ ਕੱਲ੍ਹ ਉਸ ਦਾ ਸਾਲਾ ਸੁਰਿੰਦਰ ਸਿੰਘ ਇੱਥੋਂ ਵਾਪਸ ਜਾ ਰਿਹਾ ਤੇ ਹਵੇਲੀ ਹੋਟਲ ਤੋਂ ਥੋੜ੍ਹਾ ਅੱਗੇ ਇਕ ਹੈਡਰਾ ਚਾਲਕ ਨੇ ਉਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਪੁਲੀਸ ਦੀ ਗੱਡੀ ਉਸ ਨੂੰ ਸਿਵਲ ਹਸਪਤਾਲ ਲੈ ਗਈ ਜਿੱਥੇ ਡਾਕਟਰ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਮਨਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement