ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਸ ਦੀ ਲਪੇਟ ’ਚ ਆ ਕੇ ਸਾਈਕਲ ਸਵਾਰ ਦੀ ਮੌਤ

07:07 AM Jun 04, 2024 IST

ਪੱਤਰ ਪ੍ਰੇਰਕ
ਸਮਾਣਾ, 3 ਜੂਨ
ਸਮਾਣਾ- ਪਟਿਆਲਾ ਸੜਕ ’ਤੇ ਘੱਗਾ ਨੇੜੇ ਇੱਕ ਸਰਕਾਰੀ ਬੱਸ ਦੀ ਟੱਕਰ ਨਾਲ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਹੈ। ਜਾਂਚ ਅਧਿਕਾਰੀ ਘੱਗਾ ਪੁਲੀਸ ਦੇ ਏਐੱਸਆਈ ਖੇਮ ਚੰਦ ਨੇ ਦੱਸਿਆ ਕਿ ਬਖਸ਼ੀਸ਼ ਸਿੰਘ (58) ਨਿਵਾਸੀ ਘੱਗਾ ਦੇ ਚਚੇਰੇ ਭਰਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਐਤਵਾਰ ਦੇਰ ਸ਼ਾਮ ਉਸ ਦਾ ਭਰਾ ਸਾਈਕਲ ’ਤੇ ਬੂਟਾ ਸਿੰਘ ਵਾਲਾ ਚੌਕ ਨੇੜੇ ਜਾ ਰਿਹਾ ਸੀ, ਕਿ ਸਮਾਣਾ ਵੱਲੋਂ ਆ ਰਹੀ ਸਰਕਾਰੀ ਬੱਸ ਦੇ ਅੱਗੇ ਆਵਾਰਾ ਪਸ਼ੂ ਆ ਜਾਣ ਕਾਰਨ ਡਰਾਈਵਰ ਨੇ ਬੱਸ ਨੂੰ ਇਕਦਮ ਮੋੜ ਦਿੱਤਾ। ਬੱਸ ਸਾਈਕਲ ’ਤੇ ਜਾ ਰਹੇ ਬਖਸ਼ੀਸ਼ ਸਿੰਘ ਨਾਲ ਟਕਰਾ ਗਈ। ਹਾਦਸੇ ’ਚ ਬਖਸੀਸ਼ ਸਿੰਘ ਸਾਈਕਲ ਸਣੇ ਸੜਕ ਕਿਨਾਰੇ ਡਿੱਗ ਗਿਆ, ਉਸ ਨੂੰ ਤੁਰੰਤ ਹਸਪਤਾਲ ਲੈ ਜਾਣ ’ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

Advertisement

Advertisement