For the best experience, open
https://m.punjabitribuneonline.com
on your mobile browser.
Advertisement

‘ਸਾਈਬਰ ਹੈਲਪਲਾਈਨ 1930’ ਨੇ ਧੋਖੇਬਾਜ਼ ਤੋਂ ਇਕ ਵਿਅਕਤੀ ਦੇ 40 ਲੱਖ ਬਚਾਏ

06:51 AM May 24, 2024 IST
‘ਸਾਈਬਰ ਹੈਲਪਲਾਈਨ 1930’ ਨੇ ਧੋਖੇਬਾਜ਼ ਤੋਂ ਇਕ ਵਿਅਕਤੀ ਦੇ 40 ਲੱਖ ਬਚਾਏ
Advertisement

ਮੁੰਬਈ, 23 ਮਈ
ਇਥੇ ਇਕ ਪ੍ਰਾਈਵੇਟ ਫਰਮ ’ਚ ਕੰਮ ਕਰਦੇ ਵਿਅਕਤੀ ਨੂੰ ਇਕ ਅਧਿਕਾਰੀ ਹੋਣ ਦਾ ਦਾਅਵਾ ਕਰਨ ਵਾਲੇ ਦਾ ਫੋਨ ਆਇਆ। ਕਾਲ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਉਸ ਦੇ ਬੈਂਕ ਖਾਤੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਵੱਡੀ ਰਕਮ ਪ੍ਰਾਪਤ ਹੋਈ ਹੈ। ਫੋਨ ਕਰਨ ਵਾਲੇ ਨੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ ਅਤੇ ਉਸ ਨੂੰ ਬੈਂਕ ਖਾਤੇ ਵਿੱਚ 39.88 ਲੱਖ ਰੁਪਏ ਟਰਾਂਸਫਰ ਕਰਨ ਲਈ ਮਜਬੂਰ ਕੀਤਾ। ਇਸ ’ਤੇ ਵਿਅਕਤੀ ਨੇ ਰਕਮ ਟਰਾਂਸਫਰ ਕਰ ਦਿੱਤੀ। ਪ੍ਰੰਤੂ ਇਸ ਮਗਰੋਂ ਉਸ ਨੇ ਫਿਰ ਸਾਈਬਰ ਹੈਲਪਲਾਈਨ 1930 ‘ਤੇ ਕਾਲ ਕੀਤੀ ਅਤੇ ਘਟਨਾ ਬਾਰੇ ਦੱਸਿਆ। ਇਸ ’ਤੇ ਮੁੰਬਈ ਪੁਲੀਸ ਦੀ ‘ਸਾਈਬਰ ਕ੍ਰਾਈਮ 1930’ ਨੇ ਸ਼ਿਕਾਇਤਕਰਤਾ ਦੇ ਖਾਤੇ ਵਿੱਚੋਂ ਟਰਾਂਸਫਰ ਹੋਈ ਰਕਮ ਤੁਰੰਤ ਫਰੀਜ਼ ਕਰਵਾ ਦਿੱਤੀ। ਅਧਿਕਾਰੀ ਨੇ ਕਿਹਾ, “ਅਸੀਂ ਸ਼ਿਕਾਇਤਕਰਤਾ ਦੇ ਖਾਤੇ ਵਿੱਚੋਂ ਲਏ ਪੈਸੇ ਬਚਾ ਲਏ ਹਨ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਫ਼ਰਜ਼ੀ ਫੋਨ ਕਾਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement