For the best experience, open
https://m.punjabitribuneonline.com
on your mobile browser.
Advertisement

ਨੀਲੇ ਕਾਰਡ ਹੋਲਡਰਾਂ ਦੀਆਂ ਕੱਟੀਆਂ ਪਰਚੀਆਂ

07:02 AM Apr 04, 2024 IST
ਨੀਲੇ ਕਾਰਡ ਹੋਲਡਰਾਂ ਦੀਆਂ ਕੱਟੀਆਂ ਪਰਚੀਆਂ
Advertisement

ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 3 ਅਪਰੈਲ
ਪਿਛਲੇ ਦੋ ਮਹੀਨਿਆਂ ਤੋਂ ਸਰਕਾਰੀ ਕਣਕ ਦੀ ਉਡੀਕ ਕਰ ਰਹੇ ਪਿੰਡ ਝਿਊਰਹੇੜੀ ਅਤੇ ਅਲੀਪੁਰ ਦੇ ਨੀਲਾ ਕਾਰਡ ਹੋਲਡਰਾਂ ਨੂੰ ਕਣਕ ਮਿਲਣ ਦੀ ਉਮੀਦ ਬੱਝ ਗਈ ਹੈ। ਪਿੰਡ ਨੰਡਿਆਲੀ ਤੋਂ ਆਏ ਡੀਪੂ ਹੋਲਡਰ ਵੱਲੋਂ ਅੱਜ ਦੋਹਾਂ ਪਿੰਡਾਂ ਦੇ ਲਾਭਪਾਤਰੀਆਂ ਦੀਆਂ ਪਰਚੀਆਂ ਕੱਟੀਆਂ ਗਈਆਂ ਹਨ ਅਤੇ ਸ਼ੁੱਕਰਵਾਰ ਨੂੰ ਕਣਕ ਵੰਡਣ ਲਈ ਆਖਿਆ ਗਿਆ ਹੈ। ਪੰਜਾਬੀ ਟ੍ਰਿਬਿਊਨ ਵੱਲੋਂ ਅੱਜ ਇਸ ਮਾਮਲੇ ਸਬੰਧੀ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ। ਮਾਮਲੇ ਨੂੰ ਉਭਾਰਨ ਵਾਲੇ ਪਿੰਡ ਦੇ ਵਸਨੀਕ ਤੇੇ ਬਸਪਾ ਆਗੂ ਜਸਵਿੰਦਰ ਸਿੰਘ ਝਿਊਰਹੇੜੀ ਨੇ ਕਣਕ ਦੀ ਵੰਡ ਲਈ ਪਰਚੀਆਂ ਕੱਟਣ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਸਮੁੱਚੇ ਲਾਭਪਾਤਰੀਆਂ ਦੀਆਂ ਮਸ਼ੀਨ ਰਾਹੀਂ ਪਰਚੀਆਂ ਕੱਟੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ੁਕਰਵਾਰ ਨੂੰ ਕਣਕ ਵੰਡਣ ਲਈ ਆਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਚੀਆਂ ਕੱਟਣ ਦਾ ਅਮਲ ਮੁਕੰਮਲ ਹੋਣ ਨਾਲ ਹੁਣ ਕਣਕ ਦੀ ਵੰਡ ਹੋਣੀ ਸੁਭਾਵਿਕ ਹੈ। ਬਸਪਾ ਆਗੂ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਕਣਕ ਨਾਲ ਮਿਲਣ ਕਾਰਨ ਨੀਲੇ ਕਾਰਡ ਹੋਲਡਰ ਪ੍ਰੇਸ਼ਾਨ ਸਨ। ਇਸ ਸਬੰਧੀ ਉਹ ਜ਼ਿਲ੍ਹਾ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦੇ ਕੇ ਆਏ ਸਨ।

Advertisement

Advertisement
Author Image

Advertisement
Advertisement
×