ਖੜ੍ਹੇ ਪਾਣੀ ਵਿਚ ਲਾਰਵਾ ਮਿਲਣ ’ਤੇ ਕੱਟੇ ਚਲਾਨ
08:46 AM Sep 12, 2023 IST
ਨਿੱਜੀ ਪੱਤਰ ਪ੍ਰੇਰਕ
ਬਟਾਲਾ, 11 ਸਤੰਬਰ
ਇੱਥੇ ਅੱਜ ਸ਼ਹਿਰ ਵਿੱਚ ਵਿਸ਼ਵਕਰਮਾ ਗਲੀ ਵਿੱਚ ਡੇਂਗੂ ਦੀ ਟੀਮ ਨੇ ਪਰਮਜੀਤ ਸਿੰਘ,ਨਰਿੰਦਰ ਪਾਲ, ਪਰਮਜੀਤ ਸਿੰਘ ਦੇ ਗ੍ਰਹਿ ਵਿੱਚ ਕੂਲਰ ਵਿੱਚ ਖੜ੍ਹੇ ਪਾਣੀ ਵਿੱਚ ਡੇਂਗੂ ਦਾ ਲਾਰਵਾ ਮਿਲਣ ’ਤੇ ਚਲਾਨ ਕੀਤਾ । ਇਸ ਤੋਂ ਇਲਾਵਾ ਰਾਜ਼ੇਸ ਕੁਮਾਰ ,ਪ੍ਰੇਮ ਸਿੰਘ ,ਅਸ਼ਵਨੀ ਕੁਮਾਰ, ਜਸਪਾਲ ਸਿੰਘ ਸਿੰਬਲ ਮੁਹੱਲਾ ਬਟਾਲਾ ਕੂਲਰ ਵਿੱਚ ਲਾਰਵਾ ਪਾਇਆ ਗਿਆ ਅਤੇ ਮੌਕੇ ’ਤੇ ਟੀਮ ਵਲੋਂ ਚਲਾਨ ਕੱਟਿਆ ਗਿਆ। ਨਗਰ ਨਿਗਮ ਟੀਮ ਨੇ ਲੋਕਾਂ ਨੂੰ ਕਿਹਾ ਕਿ ਉਹ ਘਰਾਂ ਵਿੱਚ ਵਾਧੂ ਪਏ ਬਰਤਨ ਜਿਵੇਂ ਟਾਇਰ, ਟੁੱਟੇ ਘੜੇ ਅਤੇ ਗ਼ਮਲੇ ਆਦਿ ਵਿੱਚ ਪਾਣੀ ਖੜ੍ਹਾ ਨਾ ਹੋਣ ਦੇਣ।
Advertisement
Advertisement