For the best experience, open
https://m.punjabitribuneonline.com
on your mobile browser.
Advertisement

ਮਾਨਸਿਕ ਰੋਗਾਂ ਲਈ ਮੌਜੂਦਾ ਰਾਜ ਪ੍ਰਬੰਧ ਜ਼ਿੰਮੇਵਾਰ: ਬਾਂਸਲ

10:45 AM Apr 08, 2024 IST
ਮਾਨਸਿਕ ਰੋਗਾਂ ਲਈ ਮੌਜੂਦਾ ਰਾਜ ਪ੍ਰਬੰਧ ਜ਼ਿੰਮੇਵਾਰ  ਬਾਂਸਲ
ਇਕੱਤਰਤਾ ਦੌਰਾਨ ਸੰਬੋਧਨ ਕਰਦੇ ਹੋਏ ਡਾ. ਰਾਜ ਕੁਮਾਰ ਬਾਂਸਲ।
Advertisement

ਪਰਸ਼ੋਤਮ ਬੱਲੀ
ਬਰਨਾਲਾ, 7 ਅਪਰੈਲ
ਸਥਾਨਕ ਤਰਕਸ਼ੀਲ ਭਵਨ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਦੋ ਰੋਜ਼ਾ ਸੂਬਾਈ ਸਾਲਾਨਾ ਇਕੱਤਰਤਾ ਅੱਜ ਸਮਾਪਤ ਹੋ ਗਈ। ਦੂਜੇ ਦਿਨ ਹੋਏ ਦੋ ਸ਼ੈਸ਼ਨਾਂ ਵਿੱਚ ਤਰਕਸ਼ੀਲ ਕਾਰਕੁਨਾਂ ਵਿਚ ਚਿੰਤਨ, ਅਧਿਐਨ ਅਤੇ ਸਵੈ-ਚਿੰਤਨ ਕਰਨ ਦੀ ਲੋੜ ਅਤੇ ਸਮਾਜ ’ਚ ਦਿਨੋਂ-ਦਿਨ ਵਧ ਰਹੇ ਮਾਨਸਿਕ ਰੋਗਾਂ ਦੇ ਕਾਰਨ ਅਤੇ ਇਲਾਜ ਸਬੰਧੀ ਚਰਚਾ ਕੀਤੀ ਗਈ।
ਦੂਜੇ ਦਿਨ ਦੇ ਪਹਿਲੇ ਸੈਸ਼ਨ ਵਿਚ ਬੁਲਾਰਿਆਂ ਨੇ ਲੋਕ-ਪੱਖੀ ਸਮਾਜਿਕ ਤਬਦੀਲੀ ਲਈ ਤਰਕਸ਼ੀਲ ਕਾਰਕੁਨਾਂ ਵਿਚ ਸਮਰਪਣ ਅਤੇ ਚਿੰਤਨ ਦੀ ਭਾਵਨਾ ਪੈਦਾ ਕਰਨ ਲਈ ਵਿਗਿਆਨਕ ਸਾਹਿਤ ਦੇ ਇਲਾਵਾ ਵਿਰੋਧੀ ਵਿਚਾਰਧਾਰਾ ਦੇ ਸਾਹਿਤ ਦਾ ਅਧਿਐਨ ਕਰਨ ਦੀ ਵੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਸੁਸਾਇਟੀ ਨੂੰ ਨਿਰਸਵਾਰਥ ਸੇਵਾਵਾਂ ਬਦਲੇ ਡਾ. ਸਟਾਲਿਨਜੀਤ ਅਤੇ ਸੀਏ ਪ੍ਰਦੀਪ ਕੁਮਾਰ ਨੂੰ ਸਨਮਾਨਿਆ ਗਿਆ।
ਦੂਜੇ ਸੈੈੱਸ਼ਨ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਤੇ ਮੁੱਖ ਬੁਲਾਰੇ ਡਾ. ਰਾਜ ਕੁਮਾਰ ਬਾਂਸਲ ਨੇ ਮਾਨਸਿਕ ਰੋਗਾਂ ਦੀਆਂ ਵੱਖ ਵੱਖ ਕਿਸਮਾਂ ਤੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮਾਨਸਿਕ ਰੋਗਾਂ ਲਈ ਮੌਜੂਦਾ ਰਾਜ ਪ੍ਰਬੰਧ ਵੀ ਜ਼ਿੰਮੇਵਾਰ ਹੈ। ਉਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਵਲੋਂ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਮਾਨਸਿਕ ਉਲਝਣਾਂ ਦੇ ਹਜ਼ਾਰਾਂ ਕੇਸ ਹੱਲ ਕਰਨ ਦੀ ਸ਼ਲਾਘਾ ਵੀ ਕੀਤੀ।
ਸਮਾਰੋਹ ਵਿੱਚ ਭਾਰਤ ਵਿਚ ਧਰਮ ਅਤੇ ਰਾਜਨੀਤੀ ਨੂੰ ਵੱਖ ਕਰਨ, ਤਰਕਸ਼ੀਲ ਆਗੂਆਂ ਤੇ ਸਮਾਜਿਕ ਕਾਰਕੁਨਾਂ ’ਤੇ ਦਰਜ ਝੂਠੇ ਕੇਸਾਂ ਨੂੰ ਰੱਦ ਕਰਨ ਆਦਿ ਦੇ ਮਤੇ ਪਾਸ ਕੀਤੇ ਗਏ।

Advertisement

Advertisement
Author Image

Advertisement
Advertisement
×