For the best experience, open
https://m.punjabitribuneonline.com
on your mobile browser.
Advertisement

ਬੰਗਲਾਦੇਸ਼ ’ਚ ਹਿੰਸਕ ਮੁਜ਼ਾਹਰਿਆਂ ਮਗਰੋਂ ਕਰਫਿਊ ਲਾਇਆ

07:46 AM Jul 21, 2024 IST
ਬੰਗਲਾਦੇਸ਼ ’ਚ ਹਿੰਸਕ ਮੁਜ਼ਾਹਰਿਆਂ ਮਗਰੋਂ ਕਰਫਿਊ ਲਾਇਆ
Advertisement

ਢਾਕਾ, 20 ਜੁਲਾਈ
ਬੰਗਲਾਦੇਸ਼ ’ਚ ਸਰਕਾਰੀ ਨੌਕਰੀਆਂ ’ਚ ਰਾਖਵਾਂਕਰਨ ਖ਼ਿਲਾਫ਼ ਹਿੰਸਾ ਭੜਕਣ ਦੇ ਕੁਝ ਦਿਨ ਬਾਅਦ ਅੱਜ ਪੁਲੀਸ ਨੇ ਪੂਰੇ ਦੇਸ਼ ’ਚ ਸਖ਼ਤ ਕਰਫਿਊ ਲਾਗੂ ਕਰ ਦਿੱਤਾ ਹੈ ਅਤੇ ਫੌਜੀ ਬਲਾਂ ਨੇ ਕੌਮੀ ਰਾਜਧਾਨੀ ਢਾਕਾ ਦੇ ਵੱਖ ਵੱਖ ਹਿੱਸਿਆਂ ’ਚ ਗਸ਼ਤ ਕੀਤੀ ਹੈ। ਬੰਗਲਾਦੇਸ਼ ’ਚ ਹਿੰਸਾ ਭੜਕਣ ਮਗਰੋਂ ਕਈ ਲੋਕਾਂ ਦੀ ਮੌਤ ਹੋਈ ਹੈ ਜਦਕਿ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ਦੀ ਗਿਣਤੀ ਬਾਰੇ ਵੱਖ ਵੱਖ ਰਿਪੋਰਟਾਂ ਸਾਹਮਣੇ ਆਈਆਂ ਹਨ ਤੇ ‘ਸਮਯ ਟੀਵੀ’ ਅਨੁਸਾਰ 43 ਵਿਅਕਤੀ ਮਾਰੇ ਗਏ ਹਨ।
ਐਸੋਸੀਏਟਿਡ ਪ੍ਰੈੱਸ ਦੇ ਇੱਕ ਪੱਤਰਕਾਰ ਨੇ ਢਾਕਾ ਮੈਡੀਕਲ ਕਾਲਜ ਤੇ ਹਸਪਤਾਲ ’ਚ 23 ਲਾਸ਼ਾਂ ਦੇਖੀਆਂ ਪਰ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਕੀ ਉਨ੍ਹਾਂ ਸਾਰਿਆਂ ਦੀ ਮੌਤ ਬੀਤੇ ਦਿਨ ਹੋਈ ਸੀ। ਵੀਰਵਾਰ ਨੂੰ ਮੁਜ਼ਾਹਰਾਕਾਰੀ ਵਿਦਿਆਰਥੀਆਂ ਵੱਲੋਂ ਦੇਸ਼ ’ਚ ‘ਮੁਕੰਮਲ ਬੰਦ’ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਦੌਰਾਨ 22 ਜਣਿਆਂ ਦੀ ਮੌਤ ਹੋਈ ਸੀ। ਮੰਗਲਵਾਰ ਤੇ ਬੁੱਧਵਾਰ ਨੂੰ ਵੀ ਕਈ ਲੋਕ ਮਾਰੇ ਗਏ ਸਨ। ਰਾਜਧਾਨੀ ਢਾਕਾ ਤੇ ਹੋਰ ਸ਼ਹਿਰਾਂ ’ਚ ਸੜਕਾਂ ਤੇ ਯੂਨੀਵਰਸਿਟੀ ਕੰੰਪਲੈਕਸਾਂ ’ਚ ਪੁਲੀਸ ਤੇ ਮੁਜ਼ਾਹਰਾਕਾਰੀਆਂ ਵਿਚਾਲੇ ਝੜਪਾਂ ਹੋਈਆਂ ਸਨ। ਅਧਿਕਾਰੀਆਂ ਨੇ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਕੁਝ ਟੀਵੀ ਨਿਊਜ਼ ਚੈਨਲਾਂ ਦਾ ਕੰਮਕਾਰ ਵੀ ਠੱਪ ਹੋ ਗਿਆ ਹੈ ਤੇ ਜ਼ਿਆਦਾਤਰ ਬੰਗਲਾਦੇਸ਼ੀ ਅਖ਼ਬਾਰਾਂ ਦੀ ਵੈੱਬਸਾਈਟ ਨਹੀਂ ਖੁੱਲ੍ਹ ਰਹੀ। ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਲਈ ਅਧਿਕਾਰੀਆਂ ਨਾਲ ਤੁਰੰਤ ਸੰਪਰਕ ਨਹੀਂ ਹੋ ਸਕਿਆ ਪਰ ‘ਡੇਅਲੀ ਪ੍ਰਥਮ ਆਲੋ’ ਅਖ਼ਬਾਰ ਦੀ ਖ਼ਬਰ ’ਚ ਦੱਸਿਆ ਗਿਆ ਹੈ ਕਿ ਮੰਗਲਵਾਰ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਰੋਸ ਮੁਜ਼ਾਹਰਿਆਂ ’ਚ 103 ਵਿਅਕਤੀਆਂ ਦੀ ਮੌਤ ਹੋਈ ਹੈ।
ਢਾਕਾ ’ਚ ਅਮਰੀਕੀ ਦੂਤਾਵਾਸ ਨੇ ਬੀਤੇ ਦਿਨ ਕਿਹਾ ਸੀ ਕਿ ਮੀਡੀਆ ਰਿਪੋਰਟਾਂ ਤੋਂ ਪਤਾ ਚਲਦਾ ਹੈ ਕਿ ਬੰਗਲਾਦੇਸ਼ ’ਚ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਹਨ। ਦੂਤਾਵਾਸ ਨੇ ਕਿਹਾ ਕਿ ਸਥਿਤੀ ਅਸਥਿਰ ਹੈ। ਦੂਜੇ ਪਾਸੇ ਹਾਕਮ ਅਵਾਮੀ ਲੀਗ ਪਾਰਟੀ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਉਬੇਦ-ਉਲ-ਕਾਦਰ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਹੁਕਮ ਦਿੱਤਾ ਗਿਆ ਹੈ। -ਏਪੀ

Advertisement

Advertisement
Author Image

sukhwinder singh

View all posts

Advertisement
Advertisement
×