ਰੱਬੀ ਬੈਰੋਂਪੁਰੀ ਦੀ ਯਾਦ ਵਿੱਚ ਸਭਿਆਚਾਰਕ ਪ੍ਰੋਗਰਾਮ
ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ (ਮੁਹਾਲੀ), 6 ਜੂਨ
ਪੁਆਧੀ ਮੰਚ ਮੁਹਾਲੀ ਅਤੇ ਮਰਹੂਮ ਰੱਬੀ ਸਿੰਘ ਟਿਵਾਣਾ ਬੈਰੋਂਪੁਰੀ ਦੇ ਪਰਿਵਾਰ ਵੱਲੋਂ ਅੱਜ ਪਿੰਡ ਬੈਰੋਂਪੁਰ-ਭਾਗੋਮਾਜਰਾ ਵਿੱਚ ਨਾਮਵਰ ਅਖਾੜਾ ਗਾਇਕ ਮਰਹੂਮ ਰੱਬੀ ਬੈਰੋਂਪੁਰੀ ਦੀ ਯਾਦ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਉਨ੍ਹਾਂ ਦੀ ਇੱਕੋ ਦਿਨ ਹੁੰਦੀ ਬਰਸੀ ਅਤੇ ਜਨਮ ਦਿਨ ਮੌਕੇ ਕਰਵਾਏ ਇਸ ਸਮਾਗਮ ਵਿੱਚ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਕਾਹਨ ਸਿੰਘ ਪੰਨੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉੱਘੇ ਗੀਤਕਾਰ ਫ਼ਕੀਰ ਮੌਲੀ ਵਾਲਾ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਉਨ੍ਹਾਂ ਦਾ ਗੀਤ ‘ਜੈ ਜਵਾਨ-ਜੈ ਕਿਸਾਨ’ ਵੀ ਰਿਲੀਜ਼ ਕੀਤਾ ਗਿਆ।
ਸਮਾਗਮ ਵਿੱਚ ਅਮਰਾਓ ਸਿੰਘ ਬੈਦਵਾਣ ਯੂਕੇ, ਇੰਸਪੈਕਟਰ ਮਹਿੰਦਰ ਸਿੰਘ ਮਨੌਲੀ ਸੂਰਤ, ਕਿਰਪਾਲ ਸਿੰਘ ਸਿਆਊ, ਅਮਰਜੀਤ ਸਿੰਘ ਬਠਲਾਣਾ, ਗੁਰਉਪਕਾਰ ਗਿੱਲ, ਸੋਦਾਗਰ ਸਿੰਘ ਸੋਮਲ ਆਦਿ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਫ਼ਿਲਮੀ ਅਦਾਕਾਰ ਮੋਹਣੀ ਤੂਰ ਨੇ ਰੱਬੀ ਬੈਰੋਂਪੁਰ ਦੇ ਜੀਵਨ ਅਤੇ ਰਚਨਾ ਬਾਰੇ ਵਿਸਥਾਰ ਵਿੱਚ ਪੇਪਰ ਪੜ੍ਹਿਆ। ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਡਾ ਗੁਰਮੀਤ ਸਿੰਘ ਬੈਦਵਾਣ, ਬਲਬੀਰ ਸਿੰਘ ਬੈਰੋਂਪੁਰ, ਆਦਿ ਨੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਪੁਆਧੀ ਮੰਚ ਅਤੇ ਪਰਿਵਾਰ ਵੱਲੋਂ ਡਾ. ਚਰਨਜੀਤ ਕੌਰ, ਡਾ. ਨਵਪ੍ਰੀਤ ਕੌਰ, ਪ੍ਰਿੰਸੀਪਲ ਲਵਲੀ ਐੱਸ ਪੰਨੂ, ਸੁੰਮੀ ਟੱਪਰੀਆਂ ਵਾਲਾ ਅਤੇ ਫ਼ਕੀਰ ਮੌਲੀਵਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਰੱਬੀ ਬੈਰੋਂਪੁਰੀ ਦੇ ਸ਼ਾਗਿਰਦ ਗਾਇਕ ਇੰਦਰਜੀਤ ਸਿੰਘ, ਗੁਰਿੰਦਰ ਗੈਰੀ, ਅਵਤਾਰ ਸਿੰਘ ਚਡਿਆਲਾ, ਲਖਵੀਰ ਸਿੰਘ ਲੱਖੀ, ਸਾਈ ਸਕੇਤੜੀ, ਅਨਹਦ ਤੂਰ, ਪਰਮਜੀਤ ਪੰਮੀ ਸ਼ਾਨਦਾਰ ਸੱਭਿਆਚਾਰਕ ਗਾਇਕੀ ਪੇਸ਼ ਕੀਤੀ। ਇਸ ਮੌਕੇ ਪੁਆਧੀ ਮੰਚ ਦੇ ਆਗੂ ਹਰਦੀਪ ਸਿੰਘ ਬਠਲਾਣਾ ਸਮੇਤ ਇਲਾਕੇ ਦੇ ਵੱਡੀ ਗਿਣਤੀ ਵਿੱਚ ਮੋਹਤਬਰ ਹਾਜ਼ਰ ਸਨ। ਮਰਹੂਮ ਗਾਇਕ ਦੇ ਪੋਤਰੀ ਮਨਦੀਪ ਕੌਰ ਟਿਵਾਣਾ ਨੇ ਧੰਨਵਾਦ ਕੀਤਾ।