ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਤਾ ਸੁੰਦਰੀ ਕਾਲਜ ਵਿੱਚ ਸਭਿਆਚਾਰਕ ਮੇਲਾ

08:03 AM Mar 07, 2024 IST
ਸਮਾਗਮ ਦੌਰਾਨ ਗੁਰਨਾਮ ਭੁੱਲਰ ਦਾ ਸਵਾਗਤ ਕਰਦੇ ਹੋਏ ਜਗਦੀਪ ਸਿੰਘ ਕਾਹਲੋਂ ਤੇ ਸਕੂਲ ਪ੍ਰਬੰਧਕ।

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਮਾਰਚ
ਮਾਤਾ ਸੁੰਦਰੀ ਕਾਲਜ ਫਾਰ ਵਿਮੈੱਨ ਵਿੱਚ ਦੋ ਰੋਜ਼ਾ ਸਾਲਾਨਾ ਸੱਭਿਆਚਾਰਕ ਮੇਲਾ ਸਾਰੰਗ-2024 ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਇੱਕ ਦਿਨ ਦੇ ਜ਼ੀਰੋ ਈਵੈਂਟ ਤੇ ਸਟੇਜ ਨਾਟਕਾਂ ਦੇ ਮੁਕਾਬਲੇ ਨਾਲ ਹੋਈ। ਉਦਘਾਟਨੀ ਭਾਸ਼ਨ ਵਿਚ ਕਾਲਜ ਦੀ ਪ੍ਰਿੰਸੀਪਲ ਪ੍ਰੋ. (ਡਾ.) ਹਰਪ੍ਰੀਤ ਕੌਰ ਨੇ ਸਭਿਆਚਾਰਕ ਪ੍ਰੋਗਰਾਮਾਂ ਰਾਹੀਂ ਚੰਗੀ ਤਰ੍ਹਾਂ ਸਿੱਖਣ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਇਸ ਮੇਲੇ ਦੀ ਆਰੰਭਤਾ ਕੀਤੀ।
ਪਹਿਲੇ ਦਿਨ ਗੁਰੂ ਨਾਨਕ ਪੇਪਰ ਰੀਡਿੰਗ, ਡਬਿੇਟ, ਭਾਰਤੀ ਸ਼ਾਸਤਰੀ ਅਤੇ ਲੋਕ ਨਾਚ ਮੁਕਾਬਲੇ, ਮਹਿਫਿਲ-ਏ-ਗਜ਼ਲ, ਕਲਾਸੀਕਲ ਅਤੇ ਲੋਕ/ਸੂਫੀ ਗਾਇਨ, ਪ੍ਰਸ਼ੰਸਾ ਮੰਚ, ਸਟ੍ਰੀਟ ਪਲੇ, ਕੋਡ-ਏ-ਥੌਨ ਵਰਗੇ ਪ੍ਰੋਗਰਾਮ ਆਯੋਜਿਤ ਕੀਤੇ ਗਏ।
ਦੂਜੇ ਦਿਨ ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਵਿਚੋਂ ਆਈਆਂ ਸੱਭਿਆਚਾਰਕ ਟੀਮਾਂ ਥਿਰਕ ਵੈਸਟਰਨ ਡਾਂਸ ਮੁਕਾਬਲਾ, ਬੇਸਟ ਆਊਟ ਆਫ ਵੇਸਟ ਮੁਕਾਬਲਾ, ਬ੍ਰੇਨ ਟੀਜ਼ਰ, ਰੰਗੋਲੀ ਅਤੇ ਮਹਿੰਦੀ ਮੁਕਾਬਲੇ ਹੋਏ। ਇਸ ਸਮਾਗਮ ਵਿਚ ਪੈਂਤੀ ਤੋਂ ਵੱਧ ਸਟਾਲ ਵੀ ਲਗਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਆਪਣੇ ਹੱਥੀਂ ਬਣਾਈਆਂ ਚੀਜ਼ਾਂ ਨੂੰ ਪੇਸ਼ ਕੀਤਾ। ਇਸ ਦੋ ਰੋਜ਼ਾ ਸਮਾਗਮ ਦੀ ਸਮਾਪਤੀ ਮੌਕੇ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣੀ ਗਾਇਕੀ ਦੇ ਜੌਹਰ ਵਿਖਾਉਂਦਿਆ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਆਤਮਾ ਸਿੰਘ ਲੁਭਾਣਾ, ਜਸਮੇਨ ਸਿੰਘ ਨੋਨੀ, ਪਰਵਿੰਦਰ ਸਿੰਘ ਲੱਕੀ ਮਹਿਮਾਨਾਂ ਵਜੋਂ ਹਾਜ਼ਰ ਹੋਏ। ਇਸ ਮੇਲੇ ਦਾ ਕਾਲਜ ਵਿਦਿਆਰਥੀਆਂ, ਫੈਕਲਟੀ, ਸਟਾਫ਼ ਅਤੇ ਮਹਿਮਾਨਾਂ ਨੇ ਬਹੁਤ ਆਨੰਦ ਮਾਣਿਆ।

Advertisement

Advertisement