ਗਰੀਨ ਪਾਰਕ ਵੈਲਫੇਅਰ ਸੁਸਾਇਟੀ ਵੱਲੋਂ ਸੱਭਿਆਚਾਰਕ ਸਮਾਗਮ
ਦਵਿੰਦਰ ਸਿੰਘ
ਯਮੁਨਾਨਗਰ, 6 ਜਨਵਰੀ
ਗਰੀਨ ਪਾਰਕ ਵੈਲਫੇਅਰ ਸੁਸਾਇਟੀ ਵੱਲੋਂ ਨਵੇਂ ਸਾਲ ਦੀ ਆਮਦ ਤੇ ਅੱਜ ਇੱਕ ਰੇਸਤਰਾਂ ਵਿੱਚ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕਈ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਤਿੰਨ ਸਾਲ ਦੇ ਬੱਚਿਆਂ ਤੋਂ ਲੈ ਕੇ 70 ਸਾਲ ਤੱਕ ਦੇ ਬਜ਼ੁਰਗਾਂ ਨੇ ਹਿੱਸਾ ਲਿਆ। ਬਾਅਦ ਵਿੱਚ ਜੇਤੂਆਂ ਨੂੰ ਇਨਾਮ ਵੰਡੇ ਗਏ।
ਸਮਾਗਮ ਵਿੱਚ ‘ਕਾਲਾ ਚਸ਼ਮਾ ਨਾ ਲਗਾਇਆ ਕਰ ਤੂੰ ਤਾਂ ਪਹਿਲਾਂ ਹੀ ਸੋਹਣੀ ਏਂ’ ਗੀਤ ’ਤੇ ਨ੍ਰਿਤ ਕਰਨ ਵਾਲੇ ਦਵਿੰਦਰ ਮਹਿਤਾ ਅਤੇ ਅਲਕਾ ਮਹਿਤਾ ਦੀ ਜੋੜੀ ਨੂੰ ਪਹਿਲਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ, ਦੂਜਾ ਇਨਾਮ ਹਰੀਸ਼ ਗੁਲਾਟੀ ਅਤੇ ਮਮਤਾ ਗੁਲਾਟੀ ਨੇ ਜਿੱਤਿਆ। ਮੁਕਾਬਲੇ ਵਿੱਚ 18 ਜੋੜਿਆਂ ਨੇ ਹਿੱਸਾ ਲਿਆ । ਇਸ ਤੋਂ ਇਲਾਵਾ ਨੌਜਵਾਨ ਜੋੜਿਆਂ ਦੇ ਮੁਕਾਬਲੇ ਵਿੱਚ ਪਿਯੂਸ਼ ਮੱਕੜ ਅਤੇ ਨੀਤੂ ਮੱਕੜ ਨੂੰ ਗੀਤ ‘ਕਾਲੀ ਏ ਰਾਤੋਂ ਮੇਂ ਦਿਲ ਦੇ ਦੀਆ, ਮੈਨੇ ਦਿਲ ਦੀਆ’ ਉੱਤੇ ਨ੍ਰਿਤ ਨੂੰ ਬਿਹਤਰ ਮੰਨਦਿਆਂ ਪਹਿਲੇ ਇਨਾਮ ਵਜੋਂ ਚੁਣਿਆ ਗਿਆ। ਗੇਂਦ ਸੁੱਟਣ ਮੁਕਾਬਲੇ ਵਿੱਚ ਜਸਮੀਤ ਸਿੰਘ ਅਤੇ ਸਿਮਰਨ ਕੌਰ ਨੂੰ ਪਹਿਲਾ, ਦਵਿੰਦਰ ਪੁਰੀ ਅਤੇ ਨਿਧੀ ਪੁਰੀ ਨੂੰ ਦੂਜਾ ਇਨਾਮ ਦਿੱਤਾ ਗਿਆ।
ਅੰਤਾਕਸ਼ਰੀ ਵਿੱਚ ਦੀਪਾ ਨੇ ਪਹਿਲਾ ਅਤੇ ਦੀਕਸ਼ਾ ਬਹਿਲ ਨੇ ਦੂਜਾ ਇਨਾਮ ਪ੍ਰਾਪਤ ਕੀਤਾ। ਛੋਟੇ ਬੱਚਿਆਂ ਦੇ ਨ੍ਰਿਤ ਮੁਕਾਬਲੇ ਵਿੱਚ ਮਾਧੁਰੀ ਅਤੇ ਮਾਈਰਾ ਮੱਕੜ ਨੂੰ ਪਹਿਲਾ ਅਤੇ ਦੂਜਾ ਇਨਾਮ ਦਿੱਤਾ ਗਿਆ। ਮੰਚ ਸੰਚਾਲਨ ਕੰਵਲਪ੍ਰੀਤ ਕੌਰ ਨੇ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਮਹਿਤਾ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਅਜਿਹੇ ਸਮਾਗਮ ਕਰਵਾਉਣ ਦਾ ਮਕਸਦ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਪਿਛਲੇ 12 ਸਾਲਾਂ ਤੋਂ ਲਗਾਤਾਰ ਇਹ ਪ੍ਰੋਗਰਾਮ ਕਰਵਾ ਰਹੀ ਹੈ। ਇਸ ਮੌਕੇ ਮਹੇਸ਼ ਸਿੰਗਲ, ਹਰੀਸ਼ ਗੁਲਾਟੀ, ਦਵਿੰਦਰ ਪੁਰੀ, ਹਰਪ੍ਰੀਤ ਸਿੰਘ ਉਰਫ਼ ਰੋਮੀ, ਜਸਮੀਤ ਸਿੰਘ, ਬਲਦੇਵ ਪੰਵਾਰ, ਪੁਸ਼ਪਿੰਦਰ ਬਹਿਲ, ਦਿਨੇਸ਼ ਕੋਹਲੀ, ਨਰੇਸ਼ ਅਗਰਵਾਲ, ਸੁਰਿੰਦਰ ਸਿੰਘ, ਯੋਗੇਸ਼ ਸਚਦੇਵਾ, ਦੀਪਕ ਸਚਦੇਵਾ, ਕਪਿਲ ਸ਼ਰਮਾ, ਨਿਤੇਸ਼ ਮਿੱਤਲ ਹਾਜ਼ਰ ਸਨ।