For the best experience, open
https://m.punjabitribuneonline.com
on your mobile browser.
Advertisement

ਦਸ਼ਮੇਸ਼ ਗਰਲਜ਼ ਕਾਲਜ ’ਚ ਤੀਆਂ ਦੇ ਤਿਉਹਾਰ ਮੌਕੇ ਸੱਭਿਆਚਾਰਕ ਸਮਾਗਮ

08:58 AM Aug 23, 2023 IST
ਦਸ਼ਮੇਸ਼ ਗਰਲਜ਼ ਕਾਲਜ ’ਚ ਤੀਆਂ ਦੇ ਤਿਉਹਾਰ ਮੌਕੇ ਸੱਭਿਆਚਾਰਕ ਸਮਾਗਮ
ਕਾਲਜ ਵਿਦਿਆਰਥਣਾਂ ਮੁੱਖ ਮਹਿਮਾਨ ਨੂੰ ਸਮਾਗਮ ਸਥਾਨ ਵੱਲ ਲਿਜਾਂਦੀਆਂ ਹੋਈਆਂ। -ਫੋਟੋ: ਜਗਜੀਤ
Advertisement

ਪੱਤਰ ਪ੍ਰੇਰਕ
ਮੁਕੇਰੀਆਂ, 22 ਅਗਸਤ
ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖਸ਼ ਵਿਖੇ ਕਾਲਜ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਮਨਾਏ ਗਏ ‘ਤੀਆਂ ਦੇ ਤਿਉਹਾਰ ਮੌਕੇ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਕਾਲਜ ਦੇ ਚੇਅਰਪਰਸਨ ਸ੍ਰੀਮਤੀ ਸੁਖਵਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ੍ਰੀਮਤੀ ਬਲਜੀਤ ਕੌਰ, ਸ੍ਰੀਮਤੀ ਨਰਿੰਦਰ ਕੌਰ ਅਤੇ ਸ੍ਰੀਮਤੀ ਪਰਮਜੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਇਸ ਮੌਕੇ ਵਿਦਿਆਰਥਣਾਂ ਵਲੋਂ ਸੱਭਿਆਚਾਰਕ ਗੀਤ, ਲੋਕ ਨਾਚ, ਭੰਡਾਂ ਦੀਆਂ ਨਕਲਾਂ ਦੀ ਆਦਿ ਦੀ ਪੇਸ਼ਕਾਰੀ ਕੀਤੀ ਗਈ ਅਤੇ ਵਿਦਿਆਰਥਣਾਂ ਵੱਲੋਂ ਹੱਥੀ ਤਿਆਰ ਕੀਤੀਆਂ ਹੈਰੀਟੇਜ ਵਸਤਾਂ ਜਿਵੇਂ ਕਿ ਗੁੱਡੀਆਂ-ਪਟੋਲੇ, ਬੱਚਿਆਂ ਦੇ ਕੱਪੜੇ, ਹੱਥੀਂ ਤਿਆਰ ਕੀਤੀਆਂ ਰੱਖੜੀਆਂ, ਫਾਈਨ ਆਰਟਸ ਦੀਆਂ ਵਿਦਿਆਰਥਣਾਂ ਨੇ ਆਪ ਤਿਆਰ ਕੀਤੀਆਂ ਸਜਾਵਟੀ ਵਸਤਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਚੇਅਰਪਰਸਨ ਸ੍ਰੀਮਤੀ ਸੁਖਵਿੰਦਰ ਕੌਰ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਕਰਵਾਏ ਮਿਸ ਤੀਜ ਮੁਕਾਬਲੇ ਵਿੱਚ ਬੀਏ ਭਾਗ ਤੀਜਾ ਦੀ ਵਿਦਿਆਰਥਣ ਨੰਦਿਤਾ ਨੂੰ ‘ਮਿਸ ਤੀਜ’ ਐਲਾਨਿਆ ਗਿਆ। ਚੇਅਰਪਰਸਨ ਸੁਖਵਿੰਦਰ ਕੌਰ ਵਲੋਂ ਵਿਦਿਆਰਥਣਾਂ ਨੂੰ ਨਕਦ ਰਾਸ਼ੀ ਇਨਾਮ ਵੀ ਦਿੱਤਾ ਗਿਆ ਅਤੇ ਬੀਤੇ ਵਰ੍ਹੇ ਦੌਰਾਨ ਯੁਵਕ ਮੇਲੇ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਣਾਂ ਨੂੰ ਇਨਾਮ ਵੀ ਵੰਡੇ ਗਏ। ਇਸ ਦੌਰਾਨ ਮੁੱਖ ਮਹਿਮਾਨ ਵਲੋਂ ਕਾਲਜ ਮੈਗਜ਼ੀਨ ‘ਧਰਤ’ ਦੀ ਘੁੰਡ ਚੁਕਾਈ ਦੀ ਰਸਮ ਵੀ ਅਦਾ ਕੀਤੀ ਗਈ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਬੂਟੇ ਵੀ ਲਗਾਏ ਗਏ। ਮੰਚ ਸੰਚਾਲਨ ਡਾ. ਸੋਨੀਆਂ ਦੇਵੀ, ਡਾ ਸੁਖਵਿੰਦਰ ਕੌਰ, ਸਹਾਇਕ ਪ੍ਰੋਫੈਸਰ ਮੋਨਿਕਾ ਅਤੇ ਸਹਾਇਕ ਪ੍ਰੋਫੈਸਰ ਦਵਿੰਦਰ ਕੌਰ ਨੇ ਕੀਤਾ। ਇਸ ਮੌਕੇ ਮੈਡਮ ਜਸਵਿੰਦਰ ਕੌਰ, ਮੈਡਮ ਰੇਖਾ ਦੇਵੀ, ਮੈਡਮ ਅਨੀਤਾ, ਮੈਡਮ ਇੰਦਰਜੀਤ ਕੌਰ, ਮੈਡਮ ਸੁਦੇਸ਼ ਕੁਮਾਰੀ ਆਦਿ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement