For the best experience, open
https://m.punjabitribuneonline.com
on your mobile browser.
Advertisement

ਗੁਰੂ ਨਾਨਕ ਸਕੂਲ ਵਿੱਚ ਸੱਭਿਆਚਾਰਕ ਸਮਾਗਮ

08:38 AM Sep 01, 2024 IST
ਗੁਰੂ ਨਾਨਕ ਸਕੂਲ ਵਿੱਚ ਸੱਭਿਆਚਾਰਕ ਸਮਾਗਮ
ਸੱਭਿਆਚਾਰਕ ਸਮਾਗਮ ਦੌਰਾਨ ਭੰਗੜਾ ਪਾਉਂਦੇ ਹੋਏ ਵਿਦਿਆਰਥੀ।-ਫੋਟੋ : ਓਬਰਾਏ
Advertisement

ਪੱਤਰ ਪ੍ਰੇਰਕ
ਦੋਰਾਹਾ, 31 ਅਗਸਤ
ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਅਤੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਸੰਸਥਾਪਕ ਡਾ.ਈਸ਼ਵਰ ਸਿੰਘ ਦੇ 103ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ ਜਿਸ ਦਾ ਆਰੰਭ ਮੁੱਖ ਮਹਿਮਾਨ ਡਾ.ਸਤਬੀਰ ਸਿੰਘ ਗੋਸਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਡਾ.ਨਿਰਮਲ ਜੌੜਾ ਡਾਇਰੈਕਟਰ ਸਟੂਡੈਂਟ ਵੈਲਫ਼ੇਅਰ ਨੇ ਸ਼ਮ੍ਹਾ ਰੌਸ਼ਨ ਉਪਰੰਤ ਸ਼ਬਦ ਗਾਇਨ ਨਾਲ ਕੀਤਾ ਗਿਆ। ਪ੍ਰਿੰਸੀਪਲ ਡਾ.ਸਰਵਜੀਤ ਕੌਰ ਬਰਾੜ ਨੇ ਡਾ.ਈਸ਼ਵਰ ਸਿੰਘ ਵੱਲੋਂ ਦੋਰਾਹਾ ਇਲਾਕੇ ਵਿਚ ਵਿੱਦਿਆ ਦੇ ਪਸਾਰ ਲਈ ਦਿੱਤੇ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਵਿਦਿਆਰਥੀਆ ਨੇ ਗੀਤ, ਸੰਗੀਤ, ਨਾਟਕ, ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨ ਮੋਹਿਆ। ਸ੍ਰੀ ਗੋਸਲ ਅਤੇ ਸ੍ਰੀ ਜੌੜਾ ਨੇ ਕਿਹਾ ਕਿ ਇਹ ਵਿੱਦਿਅਕ ਸੰਸਥਾ ਡਾ.ਸਾਹਿਬ ਦੀ ਇਲਾਕੇ ਨੂੰ ਵਡਮੁੱਲੀ ਦੇਣ ਹੈ। ਇਸ ਮੌਕੇ ਕਾਲਜ ਦੀ ਸਥਾਪਨਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।

Advertisement

Advertisement
Advertisement
Author Image

Advertisement