For the best experience, open
https://m.punjabitribuneonline.com
on your mobile browser.
Advertisement

ਲੋਹੜੀ ਨੂੰ ਸਮਰਪਿਤ ਸਭਿਆਚਾਰਕ ਸਮਾਗਮ

10:20 AM Jan 15, 2024 IST
ਲੋਹੜੀ ਨੂੰ ਸਮਰਪਿਤ ਸਭਿਆਚਾਰਕ ਸਮਾਗਮ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਜਨਵਰੀ
ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਲੋਹੜੀ ਨੂੰ ਸਮਰਪਿਤ ਪੰਜਾਬੀ ਸੱਭਿਆਚਾਰ ਸਮਾਗਮ ਅਤੇ ਸਨਮਾਨ ਸਮਾਰੋਹ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਸਮੁੱਚੇ ਸਮਾਜ ਦੀ ਸੁੱਖ ਸ਼ਾਂਤੀ, ਪਿਆਰ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਗਿਆ। ਸਮਾਗਮ ’ਚ ਏ.ਡੀ.ਸੀ. ਆਕਾਸ਼ ਬਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਨ੍ਹਾਂ ਸ਼ਮਾ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸਾਡੀ ਐਸੋਸੀਏਸ਼ਨ ਲੋੜਵੰਦਾਂ ਦੀ ਭਲਾਈ ਅਤੇ ਪੈਨਸ਼ਨਰਾਂ ਦੇ ਚੰਗੇ ਭਵਿੱਖ ਲਈ ਆਪਸੀ ਤਾਲਮੇਲ ਅਤੇ ਮਿਲਵਰਤਨ ਨਾਲ ਲੋਕ ਭਲਾਈ ਦੇ ਕਾਰਜਾਂ ਨਾਲ ਸਾਂਝ ਦਾ ਸੁਨੇਹਾ ਦੇ ਰਹੀ ਹੈ ਤਾਂ ਜੋ ਆਪਸੀ ਪਿਆਰ ਤੇ ਸਾਂਝ ਬਣੀ ਰਹੀ। ਉਨ੍ਹਾਂ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਵੀ ਦਿੱਤਾ। ਡਾ. ਚਰਨਜੀਤ ਸਿੰਘ ਉਡਾਰੀ ਨੇ ਲੋਹੜੀ ਦੇ ਸਮਾਜਿਕ ਤੇ ਇਤਿਹਾਸਕ ਪੱਖਾਂ ’ਤੇ ਰੋਸ਼ਨੀ ਪਾਈ। ਸਮਾਗਮ ਦੌਰਾਨ ਮਲਵਈ ਗਿੱਧੇ ਅਤੇ ਛਾਬੜਾ ਭੈਣਾਂ ਦੀ ਜੋੜੀ ਨੇ ਪੰਜਾਬੀ ਸੱਭਿਆਚਾਰ ਦਾ ਸੰਗੀਤਕ ਮਾਹੌਲ ਸਿਰਜ ਦਿੱਤਾ। ਇਸ ਸਮਾਗਮ ਵਿੱਚ 51 ਨੰਨੇ ਮੁੰਨੇ ਪੋਤਰੇ , ਪੋਤਰੀਆਂ, ਦੋਹਤੇ ਦੋਹਤੀਆਂ ਨੂੰ ਲੋਹੜੀ ਦੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਲੋਹੜੀ ਬਾਲ ਕੇ ਢੋਲ ਦੀ ਥਾਪ ’ਤੇ ਭੰਗੜੇ ਪਾਏ ਗਏ।

Advertisement

Advertisement
Author Image

Advertisement
Advertisement
×