ਗੁਰੂ ਨਾਨਕ ਕਾਲਜੀਏਟ ਸਕੂਲ ’ਚ ਸੱਭਿਆਚਾਰਕ ਮੁਕਾਬਲੇ
ਪੱਤਰ ਪ੍ਰੇਰਕ
ਜਲੰਧਰ, 4 ਜਨਵਰੀ
ਗੁਰੂ ਨਾਨਕ ਕਾਲਜੀਏਟ ਸਕੂਲ ਡਰੋਲੀ ਕਲਾਂ ’ਚ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਅਤੇ ਡਾ. ਰਚਨਾ ਤੁਲੀ ਦੀ ਨਿਰਦੇਸ਼ਨਾ ਅਧੀਨ ‘ਪਰਵਾਜ਼’ ਬੈਨਰ ਹੇਠ ਅੰਤਰ-ਸਕੂਲ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਸਭਿਆਚਾਰਕ ਮੁਕਾਬਲਿਆਂ ਵਿੱਚ ਗੀਤ, ਲੋਕ ਗੀਤ, ਗਜ਼ਲ, ਕਵਿਤਾ ਉਚਾਰਨ, ਗਿੱਧਾ, ਭੰਗੜਾ, ਰੰਗੋਲੀ, ਸੁੰਦਰ ਲਿਖਾਈ, ਦੁਮਾਲਾ ਸਜਾਉਣਾ, ਪੋਸਟਰ ਮੇਕਿੰਗ, ਕੈਪਸ਼ਨ ਰਾਈਟਿੰਗ, ਮਹਿੰਦੀ, ਵਾਲ ਗੁੰਦਣਾ, ਮਿੱਟੀ ਦੇ ਖਿਡੋਣੇ, ਘੜਾ ਸਜਾਉਣਾ, ਕਰੋਸ਼ੀਆ ਬੁਣਨਾ, ਫੁੱਲਾਂ ਨੂੰ ਤਰਤੀਬ ਵਿੱਚ ਸਜਾਉਣਾ, ਫਾਲਤੂ ਸਾਮਾਨ ਵਰਤਣ ਦੀ ਕਲਾ ਪ੍ਰਦਰਸ਼ਨੀ, ਟਾਈਪਿੰਗ, ਚੈਸ, ਕੈਰਮ ਆਦਿ ਮੁਕਾਬਲੇ ਕਰਵਾਏ ਗਏ। ਸਭਿਆਚਾਰਕ ਸਮਾਗਮ ਦੀ ਸ਼ੁਰੂਆਤ ਗੁਰਬਾਣੀ ਸ਼ਬਦ ਨਾਲ ਹੋਈ। ਇਨ੍ਹਾਂ ਮੁਕਾਬਲਿਆਂ ਵਿੱਚ 14 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਅੰਤਰ ਸਕੂਲ ਸੱਭਿਆਚਾਰਕ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਖੂਬ ਪ੍ਰਦਰਸ਼ਨ ਕੀਤਾ ਅਤੇ ਗਿੱਧਾ ਅਤੇ ਭੰਗੜਾ ਦੀਆਂ ਟੀਮਾਂ ਨਾਲ ਸਮਾਗਮ ਸਿਖਰ ਨੂੰ ਪੁੱਜ ਗਿਆ। ਜੇਤੂ ਆਈਆਂ ਟੀਮਾਂ ਨੂੰ ਗੁਰੂ ਨਾਨਕ ਖਾਲਸਾ ਕਾਲਜੀਏਟ ਸਕੂਲ ਡਰੋਲੀ ਕਲਾਂ ਦੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਅਤੇ ਸਟਾਫ ਮੈਂਬਰਾਂ ਵੱਲੋਂ ਇਨਾਮ ਦਿੱਤੇ ਗਏ। ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਦੀ ਟੀਮ ਗਿੱਧੇ ਵਿੱਚ ਜੇਤੂ ਰਹੀ। ਇਸ ਮੌਕੇ ਮੰਚ ਸੰਚਾਲਨ ਡਾ. ਰਵਿੰਦਰ ਕੌਰ ਨੇ ਕੀਤਾ।