ਸੀਟੀਯੂ ਬੱਸਾਂ ਵਿੱਚ ਲੱਗੇਗਾ ਸਮਾਰਟ ਡਿਜੀਟਲ ਮਾਨੀਟਰਿੰਗ ਸਿਸਟਮ
09:02 PM Aug 21, 2020 IST
ਆਤਿਸ਼ ਗੁਪਤਾ
Advertisement
ਚੰਡੀਗੜ੍ਹ, 21 ਅਗਸਤ
ਚੰਡੀਗੜ੍ਹ ਪ੍ਰਸ਼ਾਸਕ ਵੱਲੋਂ ਸੀਟੀਯੂ ਬੱਸਾਂ ਵਿੱਚ ਲਗਾਏ ਜਾਣ ਵਾਲੇ ਸਮਾਰਟ ਡਿਜੀਟਲ ਮਾਨੀਟਰਿੰਗ ਸਿਸਟਮ ਨੂੰ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਅੱਜ ਜਾਰੀ ਕੀਤਾ। ਇਸ ਸਿਸਟਮ ਵਿੱਚ ਸੀਟੀਯੂ ਦੀ ਬੱਸਾਂ ਨੂੰ ਰੂਟ ’ਤੇ ਰਹਿੰਦੀਆਂ ਟਰੈਕ ਕੀਤਾ ਜਾ ਸਕੇਗਾ। ਇਸ ਕੰਮ ਦੀ ਨਿਗਰਾਨੀ ਸੀਟੀਯੂ ਦੇ ਸੈਂਟਰਲ ਕੰਟਰੋਲ ਰੂਮ ਵਿੱਚ ਕੀਤੀ ਜਾਵੇਗੀ। ਪ੍ਰਸ਼ਾਸ਼ਕ ਨੇ ਦੱਸਿਆ ਕਿ ਇਸ ਸਿਸਟਮ ਤਹਿਤ ਬੱਸਾਂ ਵਿੱਚ ਚਾਲਕ ਅਤੇ ਸਵਾਰੀਆਂ ਦੀ ਸੁਰੱਖਿਆ ਲਈ ਚਾਰ ਕੈਮਰੇ ਲੱਗਣਗੇ ਅਤੇ ਬੱਸ ਵਿੱਚ ਐਮਰਜੈਂਸੀ ਬਟਨ ਹੋਵੇਗਾ। ਇਸ ਤੋਂ ਇਲਾਵਾ ਸੀਟੀਯੂ ਵੱਲੋਂ ਇਕ ਮੋਬਾਈਲ ਐਪਲੀਕੇਸ਼ਨ ਨੂੰ ਟ੍ਰਾਈਸਿਟੀ ਬੱਸ ਨਾਲ ਦਿੱਤਾ ਗਿਆ ਹੈ। ਇਸ ਐਪ ਰਾਹੀਂ ਸਵਾਰੀਆਂ ਨੂੰ ਬੱਸ ਦਾ ਕਿਰਾਇਆ ਅਤੇ ਬੱਸ ਦਾ ਸਮਾਂ ਪਤਾ ਲੱਗ ਸਕੇਗਾ। ਇਹ ਸਿਸਟਮ ਸੀਟੀਯੂ ਦੀਆਂ 100 ਬੱਸਾਂ ਵਿੱਚ ਲਗਾਇਆ ਗਿਆ ਹੈ ਜੋ ਕਿ 14 ਰੂਟਾਂ ’ਤੇ ਚਲਣਗੀਆਂ।
Advertisement
Advertisement