ਕ੍ਰਿਪਟੋਕਰੰਸੀ ਵਿੱਤੀ ਸਥਿਰਤਾ ਲਈ ਵੱਡਾ ਜੋਖ਼ਮ: ਸ਼ਕਤੀਕਾਂਤ
08:15 AM Oct 27, 2024 IST
ਵਾਸ਼ਿੰਗਟਨ, 26 ਅਕਤੂਬਰ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਕਿ ਕ੍ਰਿਪਟੋਕਰੰਸੀ ਵਿੱਤੀ ਸਥਿਰਤਾ ਤੇ ਮੁਦਰਾ ਸਥਿਰਤਾ ਲਈ ਬਹੁਤ ਵੱਡਾ ਜੋਖ਼ਮ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ, ਜਿੱਥੇ ਕੇਂਦਰੀ ਬੈਂਕ ਅਰਥਚਾਰੇ ’ਚ ਮੁਦਰਾ ਸਪਲਾਈ ’ਤੇ ਆਪਣਾ ਕੰਟਰੋਲ ਗੁਆ ਦੇਵੇਗਾ। ਦਾਸ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਇਹ ਅਜਿਹੀ ਚੀਜ਼ ਹੈ ਜਿਸ ਨੂੰ ਵਿੱਤੀ ਪ੍ਰਣਾਲੀ ’ਤੇ ਹਾਵੀ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ’ਚ ਵਿੱਤੀ ਸਥਿਰਤਾ ਲਈ ਬਹੁਤ ਵੱਡਾ ਜੋਖ਼ਮ ਹੈ। ਇਹ ਬੈਂਕਿੰਗ ਪ੍ਰਣਾਲੀ ਲਈ ਵੀ ਜੋਖਮ ਪੈਦਾ ਕਰਦਾ ਹੈ।’ ਉਨ੍ਹਾਂ ਪ੍ਰਮੁੱਖ ਥਿੰਕ-ਟੈਂਕ ਪੀਟਰਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਇਕਨੌਮਿਕਸ ’ਚ ਕਿਹਾ ਕਿ ਇਹ ਅਜਿਹੀ ਸਥਿਤੀ ਵੀ ਪੈਦਾ ਕਰ ਸਕਦਾ ਹੈ ਜਿੱਥੇ ਕੇਂਦਰੀ ਬੈਂਕ ਅਰਥਚਾਰੇ ’ਚ ਮੁਦਰਾ ਸਪਲਾਈ ’ਤੇ ਕੰਟਰੋਲ ਗੁਆ ਦੇਵੇਗਾ। -ਪੀਟੀਆਈ
Advertisement
Advertisement