For the best experience, open
https://m.punjabitribuneonline.com
on your mobile browser.
Advertisement

ਸੀਆਰਪੀਐੱਫ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

08:34 AM Jul 01, 2023 IST
ਸੀਆਰਪੀਐੱਫ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Advertisement

ਪੱਤਰ ਪ੍ਰੇਰਕ
ਬਠਿੰਡਾ, 30 ਜੂਨ
ਇਥੋਂ ਨੇਡ਼ਲੇ ਪਿੰਡ ਕੋਟਸ਼ਮੀਰ ਦਾ ਰਹਿਣ ਵਾਲਾ ਸੈਂਟਰਲ ਰਿਜ਼ਰਵ ਫੋਰਸ (ਸੀਆਰਪੀਐੱਫ) ਦਾ ਜਵਾਨ ਭੁਪਿੰਦਰ ਸਿੰਘ (34) ਉਰਫ ਭਿੰਦਾ ਪੁੱਤਰ ਜਗਦੀਸ਼ ਸਿੰਘ ਜੋ ਸ੍ਰੀਨਗਰ ਵਿੱਚ ਤਾਇਨਾਤ ਸੀ, ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਵਿਆਹਿਆ ਹੋਇਆ ਸੀ। ਜਵਾਨ ਦੀ ਬੇਵਕਤੀ ਮੌਤ ਹੋਣ ਕਾਰਨ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਚਚੇਰੇ ਭਰਾ ਸੁਖਜਿੰਦਰ ਨੇ ਦੱਸਿਆ ਕਿ ਭੁਪਿੰਦਰ ਸਿੰਘ 14 ਸਾਲ ਪਹਿਲਾਂ ਭਰਤੀ ਹੋਇਆ ਸੀ। ਬੀਤੀ ਸ਼ਾਮ ਉਸ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਪਿੰਡ ਵਿੱਚ ਲਾਸ਼ ਆਉਣ ’ਤੇ ਸਸਕਾਰ ਕੀਤਾ ਜਾਵੇਗਾ।

Advertisement

Advertisement
Tags :
Author Image

joginder kumar

View all posts

Advertisement
Advertisement
×