ਅਮਰੀਕੀ ਕੌਂਸਲਖ਼ਾਨਾ ਛੱਡ ਕੇ ਜਾ ਰਹੇ ਮੁਲਾਜ਼ਮ ਦੇਖਣ ਲਈ ਭੀੜ ਜੁੜੀ
08:01 AM Jul 27, 2020 IST
ਚੇਂਗਦੂ, 26 ਜੁਲਾਈ
Advertisement
ਦੱਖਣ-ਪੱਛਮੀ ਚੀਨ ਵਿੱਚ ਅਮਰੀਕੀ ਕੌਂਸਲਖ਼ਾਨੇ ਤੋਂ ਅੱਜ ਤਿੰਨ ਟਰੱਕ ਬਾਹਰ ਆਉਂਦੇ ਵਿਖਾਈ ਦਿੱਤੇ ਜਨਿ੍ਹਾਂ ’ਤੇ ਸਰਕਾਰੀ ਨੰਬਰ ਪਲੇਟ ਲੱਗੀ ਹੋਈ ਸੀ। ਚੀਨ ਅਤੇ ਅਮਰੀਕਾ ਦੇ ਵਧਦੇ ਤਣਾਅ ਕਾਰਨ ਇਸ ਕੌਂਸਲਖ਼ਾਨੇ ਨੂੰ ਬੰਦ ਕੀਤਾ ਜਾ ਰਿਹਾ ਹੈ ਜਿਸਨੂੰ ਦੇਖਣ ਲਈ ਅੱਜ ਦੂਜੇ ਦਨਿ ਵੀ ਭੀੜ ਇਕੱਠੀ ਸੀ। ਲੋਕ ਸੈਲਫੀ ਤੇ ਤਸਵੀਰਾਂ ਲੈਣ ਲਈ ਰੁਕ ਗਏ ਜਿਸ ਕਾਰਨ ਸੜਕ ’ਤੇ ਜਾਮ ਲੱਗ ਗਿਆ। ਇੱਥੇ ਲਗਾਤਾਰ ਦੂਜੇ ਦਨਿ ਇੰਨੀ ਭੀੜ ਇਕੱਠੀ ਹੋਈ। ਸਿਚੁਆਨ ਪ੍ਰਾਂਤ ਦੀ ਰਾਜਧਾਨੀ ਚੇਂਗਦੂ, ਅਮਰੀਕਾ ਦੇ ਸ਼ਹਿਰ ਹਿਊਸਟਨ ਸਮੇਤ ਸੁਰਖੀਆਂ ’ਚ ਹੈ ਕਿਉਂਕਿ ਚੀਨ ਤੇ ਅਮਰੀਕਾ ਨੇ ਇੱਕ-ਦੂਜੇ ਦੇ ਦੂਤਾਵਾਸ ਬੰਦ ਕਰਨ ਦੇ ਹੁਕਮ ਦਿੱਤੇ ਹਨ। ਚੀਨ ਦੇ ਇਸ ਹੁਕਮ ਨਾਲ ਦੋਵੇਂ ਮੁਲਕਾਂ ਵਿਚਕਾਰ ਦੁਵੱਲੇ ਸਬੰਧਾਂ ’ਚ ਚੱਲ ਰਹੇ ਤਣਾਅ ’ਚ ਹੋਰ ਵਾਧਾ ਹੋ ਗਿਆ ਹੈ। -ਏਪੀ
Advertisement
Advertisement