For the best experience, open
https://m.punjabitribuneonline.com
on your mobile browser.
Advertisement

ਨਹਿਰ ’ਚ ਪਾੜ ਪੈਣ ਕਾਰਨ 300 ਏਕੜ ਰਕਬੇ ’ਚ ਫ਼ਸਲਾਂ ਡੁੱਬੀਆਂ

09:54 AM Mar 27, 2024 IST
ਨਹਿਰ ’ਚ ਪਾੜ ਪੈਣ ਕਾਰਨ 300 ਏਕੜ ਰਕਬੇ ’ਚ ਫ਼ਸਲਾਂ ਡੁੱਬੀਆਂ
ਪਿੰਡ ਮਾਖਾ ਵਿੱਚ ਮੂਸਾ ਬਰਾਂਚ ’ਚ ਪਏ ਪਾੜ ਨੂੰ ਪੂਰਦੇ ਹੋਏ ਕਿਸਾਨ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 26 ਮਾਰਚ
ਪਿੰਡ ਮਾਖਾ ਵਿਚ ਮੂਸਾ ਬਰਾਂਚ ਵਿੱਚ 30 ਫੁੱਟ ਪਾੜ ਪੈਣ ਕਾਰਨ ਕਿਸਾਨਾਂ ਦੀ 300 ਏਕੜ ਤੋਂ ਜ਼ਿਆਦਾ ਕਣਕ, ਸਬਜ਼ੀਆਂ ਅਤੇ ਪਸ਼ੂਆਂ ਦੇ ਹਰੇ-ਚਾਰੇ ਵਿੱਚ ਪਾਣੀ ਭਰ ਗਿਆ ਹੈ। ਕਿਸਾਨਾਂ ਨੂੰ ਜ਼ਿਆਦਾ ਪਾਣੀ ਭਰਨ ਕਾਰਨ ਕਣਕ ਦੀ ਫ਼ਸਲ ਸੁੱਕਣ ਅਤੇ ਡਿੱਗਣ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰ ਦੇ ਪਾੜ ਨੂੰ ਪੂਰਨ ਲਈ ਨਹਿਰੀ ਵਿਭਾਗ ਵੱਲੋਂ ਕੋਈ ਉਪਰਾਲੇ ਨਹੀਂ ਕੀਤਾ ਗਏ ਹਨ ਸਗੋਂ ਪਿੰਡ ਦੇ ਨੌਜਵਾਨਾਂ ਨੇ ਆਪਣੇ ਪੱਧਰ ’ਤੇ ਪਾੜ ਨੂੰ ਪੂਰਿਆ ਹੈ। ਦਿਲਚਸਪ ਗੱਲ ਹੈ ਕਿ ਇਹ ਨਹਿਰ ਨੂੰ ਪਿਛਲੇ ਮਹੀਨੇ ਹੀ ਪੱਕਾ ਕੀਤਾ ਗਿਆ ਹੈ ਜਿਸ ਕਾਰਨ ਨਹਿਰ ਪੱਕੀ ਕਰਨ ਲਈ ਵਰਤਿਆ ਗਿਆ ਮਟੀਰੀਅਲ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਨਹਿਰ ਟੁੱਟਣ ਦੇ ਕਾਰਨਾਂ ਦੀ ਪੜਤਾਲ ਕਰਵਾਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਸਬੰਧਤ ਠੇਕੇਦਾਰ ਅਤੇ ਸਰਕਾਰ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਨਹਿਰੀ ਵਿਭਾਗ ਦੇ ਐਕਸੀਅਨ ਜਗਮੀਤ ਸਿੰਘ ਭਾਖਰ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਵੱਲੋਂ ਨਹਿਰ ਟੁੱਟਣ ਦੀ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਪਿੱਛੋਂ ਆ ਰਹੇ ਪਾਣੀ ਨੂੰ ਬੰਦ ਕਰਵਾ ਦਿੱਤਾ ਗਿਆ ਅਤੇ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਕਰਨ ਦੇ ਨਾਲ-ਨਾਲ ਭਰੋਸਾ ਦਿੱਤਾ ਗਿਆ ਹੈ ਕਿ ਨਹਿਰ ਟੁੱਟਣ ਦੇ ਕਾਰਨਾਂ ਦੀ ਪੜਤਾਲ ਮਗਰੋਂ ਜ਼ਿੰਮੇਵਾਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਕਿਸਾਨਾਂ ਨੇ ਦੱਸਿਆ ਕਿ ਪਾੜ ਪੈਣ ਦੌਰਾਨ ਕੋਈ ਸਰਕਾਰੀ ਅਧਿਕਾਰੀ ਅਤੇ ਪ੍ਰਸ਼ਾਸਨ ਦਾ ਨੁਮਾਇੰਦਾ ਮੌਕੇ ’ਤੇ ਨਹੀਂ ਪੁੱਜਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਇਹ ਰਜਬਾਹਾ ਪਿਛਲੇ ਮਹੀਨੇ ਹੀ ਪੱਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਰਜਬਾਹੇ ਵਿੱਚ ਕਈ ਥਾਵਾਂ ’ਤੇ ਨਜ਼ਰ ਆ ਰਹੀਆਂ ਕਮਜ਼ੋਰੀਆਂ ਨੂੰ ਹਟਾਉਣ ਲਈ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ, ਪਰ ਮਹਿਕਮੇ ਅਤੇ ਠੇਕੇਦਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਨਹਿਰ ਪੱਕੀ ਹੋਣ ਦੇ ਬਾਵਜੂਦ ਟੁੱਟ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਠੇਕੇਦਾਰ ਵੱਲੋਂ ਵਰਤੇ ਮਾੜੇ ਮਟੀਰੀਅਲ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸਰਕਾਰ ਵੱਲੋਂ ਮੁਆਵਜ਼ੇ ਦੀ ਮੰਗ ਕਰਦਿਆਂ ਇਸ ਖੇਤਰ ਵਿੱਚ ਨਹਿਰ ਦੇ ਟੁੱਟਣ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀੜਤ ਕਿਸਾਨਾਂ ਨੂੰ ਛੇਤੀ ਮੁਆਵਜ਼ਾ ਦਿੱਤਾ ਜਾਵੇ।

Advertisement

Advertisement
Author Image

joginder kumar

View all posts

Advertisement
Advertisement
×