For the best experience, open
https://m.punjabitribuneonline.com
on your mobile browser.
Advertisement

ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਫ਼ਸਲਾਂ ਖ਼ਰਾਬ ਹੋਣ ਦਾ ਖਦਸ਼ਾ

06:13 AM Aug 03, 2024 IST
ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਫ਼ਸਲਾਂ ਖ਼ਰਾਬ ਹੋਣ ਦਾ ਖਦਸ਼ਾ
ਸੱਕੀ ਨਾਲੇ ਵਿੱਚ ਉੱਘੀ ਹੋਈ ਘਾਹ-ਬੂਟੀ ਦਾ ਦ੍ਰਿਸ਼।
Advertisement

ਸੁਖਦੇਵ ਸਿੰਘ ਅਜਨਾਲਾ
ਅਜਨਾਲਾ, 2 ਅਗਸਤ
ਸਥਾਨਕ ਸ਼ਹਿਰ ਦੇ ਕੰਢੇ ਗੁਜਰਦਾ ਸੱਕੀ ਨਾਲਾ ਜਿਸ ਨੂੰ ‘ਕਿਰਨ ਨਾਲਾ’ ਵੀ ਕਿਹਾ ਜਾਂਦਾ ਹੈ, ਦੀ ਸਫ਼ਾਈ ਨਾ ਹੋਣ ਕਾਰਨ ਬਰਸਾਤਾਂ ਦੇ ਦਿਨਾਂ ਦੌਰਾਨ ਹੜ੍ਹ ਆਉਣ ਕਾਰਨ ਫ਼ਸਲਾਂ ਖ਼ਰਾਬ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਹ ਨਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਸਵੈਲਪੁਰ ਕੋਹਲੀਆਂ ਤੋਂ ਸ਼ੂਰੂ ਹੋ ਕੇ ਕਰੀਬ 150 ਕਿਲੋਮੀਟਰ ਲੰਬਾ ਵਿੰਗ-ਵਲੇਵੇਂ ਖਾਂਦਾ ਹੋਇਆ ਅੰਮ੍ਰਿਤਸਰ ਜ਼ਿਲ੍ਹਾ ਦੇ ਸਰਹੱਦੀ ਪਿੰਡ ਲੋਧੀਗੁਜਰ, ਰਾਣੀਆਂ ਆਦਿ ਪਿੰਡਾਂ ਤੱਕ ਵਗਦਾ ਹੈ। ਇਸ ਵਿੱਚ ਆਸ-ਪਾਸ ਦੀਆਂ ਜ਼ਮੀਨਾਂ ਦਾ ਵਾਧੂ ਪਾਣੀ ਕੱਢਣ ਲਈ ਛੋਟੇ-ਛੋਟੇ ਨਾਲੇ ਪੈਂਦੇ ਹਨ ਜਿਸ ਕਾਰਨ ਬਰਸਾਤ ਦੇ ਮੌਸਮ ਦੌਰਾਨ ਇਸ ਨਾਲੇ ਵਿੱਚ ਕਾਫ਼ੀ ਪਾਣੀ ਭਰ ਜਾਂਦਾ ਹੈ।
ਸਫ਼ਾਈ ਨਾ ਹੋਣ ਅਤੇ ਘਾਹ-ਬੂਟੀ ਕਾਰਨ ਪਾਣੀ ਅੱਗੇ ਨਹੀਂ ਲੰਘਦਾ ਅਤੇ ਨੇੜਲੇ ਖੇਤਾਂ ਵਿੱਚ ਭਰ ਕੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜ਼ਿਕਰਯੋਗ ਹੈ ਕਿ ਸਾਲ 2008 ਵਿੱਚ ਹਲਕਾ ਅਜਨਾਲਾ ਦੇ ਪਿੰਡ ਹਰੜ੍ਹ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਇਸ ਨਾਲੇ ਦੇ ਸਫ਼ਾਈ ਪ੍ਰਾਜੈਕਟ ਦਾ ਐਲਾਨ ਕੀਤਾ ਗਿਆ ਸੀ। ਹਾਲੇ ਤੱਕ ਇਹ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕਿਆ ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਪਿਛਲੇ ਸਾਲ ਵੀ ਘਾਹ-ਬੂਟੀ ਕਾਰਨ ਪਾਣੀ ਦਾ ਵਹਾਅ ਅੱਗੇ ਜਾਣ ਦੀ ਬਜਾਏ ਖੇਤਾਂ ਵੱਲ ਜਾਣ ਨਾਲ ਕਿਸਾਨਾਂ ਦਾ ਝੋਨਾਂ, ਹਰਾ-ਚਾਰਾ ਸਮੇਤ ਹੋਰ ਫ਼ਸਲਾਂ ਡੁੱਬ ਗਈਆਂ। ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਮੰਗ ਕੀਤੀ ਕਿ ਸਰਕਾਰ ਨੂੰ ਇਸ ਬਾਰੇ ਫੌਰੀ ਗੌਰ ਕਰਦਿਆਂ ਨਾਲੇ ਦੀ ਸਫ਼ਾਈ ਲਾਜ਼ਮੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਸ ਨੇੜਲੀ ਸੈਂਕੜੇ ਏਕੜ ਫ਼ਸਲ ਪਾਣੀ ਦੀ ਮਾਰ ਤੋਂ ਬਚ ਸਕੇ।

ਨਾਲੇ ਦੀ ਸਫ਼ਾਈ ਛੇਤੀ ਕਰਵਾਈ ਜਾਵੇਗੀ: ਨਿਗਰਾਨ ਇੰਜਨੀਅਰ

ਇਸ ਸਬੰਧੀ ਸੰਪਰਕ ਕਰਨ ’ਤੇ ਡਰੇਨਜ ਵਿਭਾਗ ਦੇ ਨਿਗਰਾਨ ਇੰਜਨੀਅਰ ਜਗਦੀਸ਼ ਰਾਜ ਨੇ ਦੱਸਿਆ ਕਿ ਸਫ਼ਾਈ ਕਰਨ ਵਾਲੀਆਂ ਮਸ਼ੀਨਾਂ ਪੰਜਾਬ ਦੇ ਹੋਰਨਾ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ ਅਤੇ ਵਾਰੀ ਆਉਣ ’ਤੇ ਸੱਕੀ ਨਾਲੇ ਦੀ ਸਫ਼ਾਈ ਵੀ ਛੇਤੀ ਹੀ ਕਰਵਾ ਦਿੱਤੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement