ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਗਲੀ ਸੂਰਾਂ ਵੱਲੋਂ ਫ਼ਸਲਾਂ ਦਾ ਨੁਕਸਾਨ

09:14 AM Jun 30, 2024 IST

ਪੱਤਰ ਪ੍ਰੇਰਕ
ਸ਼ਹਿਣਾ, 29 ਜੂਨ
ਕਸਬਾ ਸ਼ਹਿਣਾ ਅਤੇ ਇਲਾਕੇ ਭਰ ਵਿੱਚ ਜੰਗਲੀ ਸੂਰਾਂ ਨੇ ਕਿਸਾਨਾਂ ਦੇ ਨੱਕ ’ਚ ਦਮ ਕਰ ਕੇ ਰੱਖ ਦਿੱਤਾ ਹੈ। ਸੂਰਾਂ ਦੀਆਂ ਟੋਲੀਆਂ ਖੇਤਾਂ ਵਿੱਚ ਆ ਵੜਦੀਆਂ ਹਨ ਅਤੇ ਖੜ੍ਹੀ ਮੱਕੀ ਦੀ ਫ਼ਸਲ ਦਾ ਨੁਕਸਾਨ ਕਰਦੀਆਂ ਹਨ। ਜਾਣਕਾਰੀ ਮੁਤਾਬਕ ਜੰਗਲੀ ਸੂਰਾਂ ਨੇ ਮੱਲੀਆਂ ਰੋਡ ’ਤੇ ਹਰਬੰਸ ਸਿੰਘ ਦੀ ਤਿੰਨ ਕਨਾਲਾਂ ’ਚ ਬੀਜੀ ਮੱਕੀ, ਨਾਇਬ ਸਿੰਘ ਦੀ ਦੋ ਕਨਾਲ ਮੱਕੀ, ਵਿਧਾਤੇ ਅਤੇ ਚੂੰਘਾਂ ਰੋਡ ’ਤੇ ਦਰਸ਼ਨ ਸਿੰਘ ਅਤੇ ਹਰਬੰਸ ਸਿੰਘ ਦੀ 1-1 ਕਨਾਲ ਮੱਕੀ ਦੀ ਫਸਲ ਖਰਾਬ ਕਰ ਦਿੱਤੀ ਹੈ।
ਕਿਸਾਨਾਂ ਨੇ ਦੱਸਿਆ ਕਿ ਇਹ ਜੰਗਲੀ ਸੂਰ ਕਿਸੇ ਤੋਂ ਡਰਦੇ ਵੀ ਨਹੀਂ ਹਨ। ਕਿਸਾਨ ਹਰਬੰਸ ਸਿੰਘ ਨੇ ਦੱਸਿਆ ਕਿ ਉਸ ਨੇ ਮੱਕੀ ਦੀ ਫ਼ਸਲ ਬੀਜੀ ਸੀ। ਮੱਕੀ ਦਾ ਪਸ਼ੂਆਂ ਲਈ ਆਚਾਰ ਪਾਉਣਾ ਸੀ ਪ੍ਰੰਤੂ ਸੂਰਾਂ ਨੇ ਅੱਧੀ ਤੋਂ ਵੱਧ ਮੱਕੀ ਖਰਾਬ ਕਰ ਦਿੱਤੀ ਹੈ। ਇਹ ਸੂਰ ਕਈ ਵਾਰੀ ਤਾਂ ਆਦਮੀ ’ਤੇ ਹਮਲਾ ਵੀ ਕਰ ਦਿੰਦੇ ਹਨ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਜੰਗਲੀ ਸੂਰਾਂ ਤੋਂ ਨਿਜਾਤ ਦਿਵਾਈ ਜਾਵੇ।

Advertisement

Advertisement
Advertisement