For the best experience, open
https://m.punjabitribuneonline.com
on your mobile browser.
Advertisement

ਨਵੀਂ ਮੋਦੀ ਸਰਕਾਰ ਦੇ 28 ਮੰਤਰੀਆਂ ਖ਼ਿਲਾਫ਼ ਅਪਰਾਧਿਕ ਕੇਸ: ਏਡੀਆਰ

07:12 AM Jun 12, 2024 IST
ਨਵੀਂ ਮੋਦੀ ਸਰਕਾਰ ਦੇ 28 ਮੰਤਰੀਆਂ ਖ਼ਿਲਾਫ਼ ਅਪਰਾਧਿਕ ਕੇਸ  ਏਡੀਆਰ
Advertisement

ਨਵੀਂ ਦਿੱਲੀ, 11 ਜੂਨ
ਚੋਣ ਅਧਿਕਾਰ ਸੰਸਥਾ ਐਸੋਸੀਏਸ਼ਨ ਆਫ਼ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ 28 ਮੰਤਰੀਆਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਹਨ। ਇਨ੍ਹਾਂ ਵਿੱਚੋਂ 19 ਮੰਤਰੀਆਂ ’ਤੇ ਹੱਤਿਆ ਦੀ ਕੋਸ਼ਿਸ਼, ਮਹਿਲਾਵਾਂ ਖ਼ਿਲਾਫ਼ ਅਪਰਾਧ ਅਤੇ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਵਰਗੇ ਗੰਭੀਰ ਕੇਸ ਦਰਜ ਹਨ। ਸਭ ਤੋਂ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਮੰਤਰੀਆਂ ’ਚੋਂ ਦੋ ਨੇ ਆਈਪੀਸੀ ਦੀ ਧਾਰਾ 307 ਤਹਿਤ ਹੱਤਿਆ ਦੀ ਕੋਸ਼ਿਸ਼ ਨਾਲ ਸਬੰਧਤ ਮਾਮਲੇ ਐਲਾਨੇ ਹਨ। ਇਨ੍ਹਾਂ ਵਿੱਚ ਬੰਦਰਗਾਹ, ਸ਼ਿਪਿੰਗ ਤੇ ਜਲਮਾਰਗਾਂ ਬਾਰੇ ਰਾਜ ਮੰਤਰੀ ਸ਼ਾਂਤਨੂ ਠਾਕੁਰ ਅਤੇ ਉੱਤਰ-ਪੂਰਬੀ ਖੇਤਰ ਸਿੱਖਿਆ ਤੇ ਵਿਕਾਸ ਰਾਜ ਮੰਤਰੀ ਸੁਕਾਂਤ ਮਜੂਮਦਾਰ ਸ਼ਾਮਲ ਹਨ। ਏਡੀਆਰ ਦੀ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪੰਜ ਮੰਤਰੀਆਂ ’ਤੇ ਔਰਤਾਂ ਖ਼ਿਲਾਫ਼ ਅਪਰਾਧਾਂ ਨਾਲ ਸਬੰਧਤ ਮਾਮਲੇ ਹਨ। ਇਨ੍ਹਾਂ ਵਿੱਚ ਗ੍ਰਹਿ ਰਾਜ ਮੰਤਰੀ ਬੰਡੀ ਸੰਜੇ ਕੁਮਾਰ, ਠਾਕੁਰ, ਮਜੂਮਦਾਰ, ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਸੈਰ-ਸਪਾਟ ਰਾਜ ਮੰਤਰੀ ਸੁਰੇਸ਼ ਗੋਪੀ ਤੇ ਜਨਜਾਤੀ ਮਾਮਲਿਆਂ ਬਾਰੇ ਮੰਤਰੀ ਜੁਆਲ ਓਰਾਮ ਸ਼ਾਮਲ ਹਨ। ਏਡੀਆਰ ਰਿਪੋਰਟ ’ਚ ਅਜਿਹੇ ਅੱਠ ਮੰਤਰੀਆਂ ਦੀ ਪਛਾਣ ਵੀ ਕੀਤੀ ਗਈ ਹੈ ਜਿਨ੍ਹਾਂ ਖ਼ਿਲਾਫ਼ ਮਾਮਲੇ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਨਾਲ ਸਬੰਧਤ ਹਨ। ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ 71 ਮੰਤਰੀਆਂ ’ਚੋਂ 28 (39 ਫੀਸਦ) ਨੇ ਅਪਰਾਧਿਕ ਕੇਸ ਐਲਾਨੇ ਹਨ। -ਪੀਟੀਆਈ

Advertisement

ਨਵੀਂ ਕੈਬਨਿਟ ’ਚ ਬਾਰ੍ਹਵੀਂ ਪਾਸ 11 ਅਤੇ ਗ੍ਰੈਜੂਏਟ ਜਾਂ ਵੱਧ ਪੜ੍ਹੇ-ਲਿਖੇ 57 ਮੰਤਰੀ

ਨਵੀਂ ਦਿੱਲੀ: ਨਵੇਂ ਕੇਂਦਰੀ ਮੰਤਰੀ ਮੰਡਲ ਦੇ ਕੁੱਲ 71 ਮੰਤਰੀਆਂ ਵਿੱਚੋਂ 11 ਨੇ ਆਪਣੀ ਵਿਦਿਅਕ ਯੋਗਤਾ ਬਾਰ੍ਹਵੀਂ ਪਾਸ ਜਦਕਿ 57 ਮੰਤਰੀਆਂ ਨੇ ਆਪਣੀ ਵਿਦਿਅਕ ਯੋਗਤਾ ਗ੍ਰੈਜੂਏਟ ਜਾਂ ਇਸ ਤੋਂ ਵੱਧ ਐਲਾਨੀ ਹੈ। ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਵੱਲੋਂ ਭਾਰਤ ਸਰਕਾਰ ਦੇ ਮੰਤਰੀਆਂ ਦੀ ਵਿਦਿਅਕ ਯੋਗਤਾ ਦਾ ਵਿਆਪਕ ਵਿਸ਼ਲੇਸ਼ਣ ਕਰਦੀ ਇਕ ਰਿਪੋਰਟ ਹਾਲ ਹੀ ਵਿੱਚ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਰਾਹੀਂ ਦੇਸ਼ ਦੀ ਸਿਆਸੀ ਲੀਡਰਸ਼ਿਪ ਦੇ ਅਕਾਦਮਿਕ ਪਿਛੋਕੜ ਦੀਆਂ ਵਿਭਿੰਨ ਸ਼੍ਰੇਣੀਆਂ ਦਾ ਖੁਲਾਸਾ ਹੋਇਆ ਹੈ। ਇਹ ਮੁਲਾਂਕਣ ਦਰਸਾਉਂਦਾ ਹੈ ਕਿ ਨਵੇਂ ਕੇਂਦਰੀ ਮੰਤਰੀਆਂ ’ਚੋਂ 11 (15 ਫੀਸਦ) ਨੇ ਆਪਣੀ ਵੱਧ ਤੋਂ ਵੱਧ ਵਿਦਿਅਕ ਯੋਗਤਾ ਬਾਰ੍ਹਵੀਂ ਐਲਾਨੀ ਹੈ। ਰਿਪੋਰਟ ਮੁਤਾਬਕ 80 ਫੀਸਦ ਤੋਂ ਵੱਧ ਮੰਤਰੀਆਂ ਮਤਲਬ 57 ਮੰਤਰੀਆਂ ਦੀ ਵਿਦਿਅਕ ਯੋਗਤਾ ਗ੍ਰੈਜੂਏਟ ਜਾਂ ਇਸ ਤੋਂ ਵੱਧ ਹੈ। ਇਹ ਸਮੂਹ ਵੀ ਅੱਗੇ ਜਾ ਕੇ ਵੱਖ-ਵੱਖ ਕੈਟਾਗਰੀਆਂ ਵਿੱਚ ਵੰਡਿਆ ਜਾਂਦਾ ਹੈ। ਖ਼ਾਸ ਕਰ ਕੇ, 14 ਮੰਤਰੀਆਂ ਨੇ ਆਪਣੇ ਆਪ ਨੂੰ ਗ੍ਰੈਜੂਏਟ ਐਲਾਨਿਆ ਹੈ ਜਿਨ੍ਹਾਂ ਕੋਲ ਯੂਨੀਵਰਸਿਟੀ ਦੀ ਬੁਨਿਆਦੀ ਡਿਗਰੀ ਹੈ। 10 ਮੰਤਰੀ ਪੇਸ਼ੇਵਰ ਗ੍ਰੈਜੂਏਟ ਡਿਗਰੀਆਂ ਵਾਲੇ ਹਨ ਜਿਨ੍ਹਾਂ ਵਿੱਚ ਕਾਨੂੰਨ, ਇੰਜਨੀਅਰਿੰਗ ਜਾਂ ਮੈਡੀਸਨ ਦੀਆਂ ਡਿਗਰੀਆਂ ਸ਼ਾਮਲ ਹਨ। ਸਭ ਤੋਂ ਵੱਡਾ ਉਪ ਸਮੂਹ ਪੋਸਟ ਗ੍ਰੈਜੂਏਟ ਡਿਗਰੀ ਵਾਲਿਆਂ ਦਾ ਹੈ। ਅਜਿਹੇ ਮੰਤਰੀਆਂ ਦੀ ਗਿਣਤੀ 26 ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×