ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕ੍ਰਿਕਟ ਵਿਸ਼ਵ ਕੱਪ: ਦੱਖਣੀ ਅਫਰੀਕਾ ਨੇ ਇੰਗਲੈਂਡ 229 ਦੌੜਾਂ ਨਾਲ ਹਰਾਇਆ

11:13 PM Oct 21, 2023 IST
ਹੈਨਰਿਕ ਕਲਾਸਨ ਸੈਂਕੜਾ ਬਣਾਉਣ ਮਗਰੋਂ ਖੁਸ਼ੀ ਜ਼ਾਹਿਰ ਕਰਦਾ ਹੋਇਆ। -ਫੋਟੋ: ਰਾਇਟਰਜ਼

ਮੁੰਬਈ, 21 ਅਕਤੂਬਰ
ਹੈਨਰਿਕ ਕਲਾਸਨ ਦੇ ਤੇਜ਼ਤਰਾਰ ਸੈਂਕੜੇ (67 ਗੇਂਦਾਂ ’ਤੇ 109 ਦੌੜਾਂ) ਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਦੱਖਣੀ ਅਫਰੀਕਾ ਨੇ ਅੱਜ ਇੱਥੇ ਕ੍ਰਿਕਟ ਵਿਸ਼ਵ ਕੱਪ ਦੇ ਮੈਚ ’ਚ ਮੌਜੂਦਾ ਚੈਂਪੀਅਨ ਇੰਗਲੈਂਡ ’ਤੇ 229 ਦੌੜਾਂ ਨਾਲ ਰਿਕਾਰਡ ਜਿੱਤ ਦਰਜ ਕੀਤੀ ਹੈ। ਦੱਖਣੀ ਅਫਰੀਕਾ ਦੀਆਂ 399 ਦੌੜਾਂ ਦੇ ਜਵਾਬ ’ਚ ਇੰਗਲੈਂਡ ਟੀਮ 22 ਓਵਰਾਂ ’ਚ 170 ਦੌੜਾਂ ਹੀ ਬਣਾ ਸਕੀ। ਇੱਕ ਦਿਨਾਂ ਮੈਚਾਂ ਵਿੱਚ ਇੰਗਲੈਂਡ ਦੀ ਇਹ ਸਭ ਤੋਂ ਵੱਡੀ ਹਾਰ ਹੈ ਜਦਕਿ ਦੱਖਣੀ ਅਫਰੀਕਾ ਦੀ ਇਹ ਜਿੱਤ ਵਿਸ਼ਵ ਕੱਪ ਇਤਿਹਾਸ ’ਚ ਦੌੜਾਂ ਦੇ ਲਿਹਾਜ਼ ਤੋਂ ਸਾਂਝੇ ਤੌਰ ’ਤੇ ਛੇਵੀਂ ਸਭ ਤੋਂ ਵੱਡੀ ਜਿੱਤ ਹੈ। ਹੈਨਰਿਕ ਕਲਾਸਨ ਨੂੰ ‘ਪਲੇਅਰ ਆਫ਼ ਦਿ ਮੈਚ’ ਚੁਣਿਆ ਗਿਆ। -ਪੀਟੀਆਈ

Advertisement

Advertisement
Advertisement
Advertisement