ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕ੍ਰਿਕਟ ਵਿਸ਼ਵ ਕੱਪ: ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ

10:30 PM Nov 10, 2023 IST
ਦੱਖਣੀ ਅਫਰੀਕਾ ਦਾ ਬੱਲੇਬਾਜ਼ ਰਾਸੀ ਵਾਨ ਡਰ ਡੁਸੈਨ ਸ਼ਾਟ ਖੇਡਦਾ ਹੋਇਆ। -ਫੋਟੋ: ਪੀਟੀਆਈ

ਅਹਿਮਦਾਬਾਦ, 10 ਨਵੰਬਰ
ਰਾਸੀ ਵਾਨ ਡਰ ਡੁਸੈਨ ਦੇ ਨਾਬਾਦ ਅਰਧ-ਸੈਂਕੜੇ ਅਤੇ ਕੁਇੰਟਨ ਡੀ ਕਾਕ ਤੇ ਤੈਂਬਾ ਬਾਵੁਮਾ ਦੀ ਓਪਨਿੰਗ ਜੋੜੀ ਦੀ 64 ਦੌੜਾਂ ਦੀ ਭਾਈਵਾਲੀ ਸਦਕਾ ਦੱਖਣੀ ਅਫਰੀਕਾ ਨੇ ਅੱਜ ਇੱਥੇ ਕ੍ਰਿਕਟ ਵਿਸ਼ਵ ਕੱਪ ਦੇ ਆਖਰੀ ਲੀਗ ਮੈਚ ਵਿੱਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਇਸ ਦੌਰਾਨ ਅਫਗਾਨਿਸਤਾਨ ਦੇ ਬੱਲੇਬਾਜ਼ ਅਜ਼ਮਤੁੱਲ੍ਹਾ ਓਮਰਜ਼ਈ ਵੱਲੋਂ ਖੇਡੀ ਗਈ 97 ਦੌੜਾਂ ਦੀ ਨਾਬਾਦ ਪਾਰੀ ਵੀ ਅਫਗਾਨਿਸਤਾਨੀ ਟੀਮ ਦੇ ਕੰਮ ਨਾ ਆਈ।
ਅਫਗਾਨਿਸਤਾਨ ਵੱਲੋਂ ਦਿੱਤੇ ਗਏ 245 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੇ ਇਹ ਟੀਚਾ 47.3 ਓਵਰਾਂ ਵਿੱਚ ਸਰ ਕਰ ਲਿਆ। ਦੱਖਣੀ ਅਫਰੀਕਾ ਪਹਿਲਾਂ ਹੀ ਸੈਮੀ ਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ। ਹੁਣ ਇਸ ਟੀਮ ਦੇ 14 ਪੁਆਇੰਟ ਹਨ ਤੇ ਇਹ ਲਗਾਤਾਰ ਭਾਰਤ ਦੇ ਪਿੱਛੇ ਕਾਇਮ ਹੈ। ਭਾਰਤ ਦੇ ਇਸ ਵੇਲੇ 16 ਪੁਆਇੰਟ ਹਨ। ਦੱਖਣੀ ਅਫਰੀਕਾ ਵੱਲੋਂ ਡੀ ਕਾਕ ਨੇ 41 ਦੌੜਾਂ ਅਤੇ ਬਾਵੁਮਾ ਨੇ 23 ਦੌੜਾਂ ਦੀ ਪਾਰੀ ਖੇਡਦਿਆਂ ਸ਼ੁਰੂ ਵਿੱਚ ਹੀ ਟੀਮ ਦੀ ਸਥਤਿੀ ਮਜ਼ਬੂਤ ਕਰ ਦਿੱਤੀ। ਉਪਰੰਤ ਵਾਨ ਡਰ ਡੁਸੈਨ ਨੇ 95 ਗੇਂਦਾਂ ’ਤੇ 76 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਨੂੰ ਜਿੱਤ ਦੀ ਰਾਹ ਦਿਖਾਈ। ਇਸ ਤੋਂ ਪਹਿਲਾਂ ਨੌਵਜਾਨ ਹਰਫਨਮੌਲਾ ਅਜ਼ਮਤੁੱਲ੍ਹਾ ਓਮਰਜ਼ਈ ਦੀਆਂ ਨਾਬਾਦ 97 ਦੌੜਾਂ ਦੀ ਪਾਰੀ ਸਦਕਾ ਅਫਗਾਨਿਸਤਾਨ ਦੀ ਟੀਮ 244 ਦੌੜਾਂ ਬਣਾਉਣ ਵਿੱਚ ਸਫਲ ਰਹੀ। ਅਫਗਾਨਿਸਤਾਨ ਦੀ ਟੀਮ ਪੂਰੇ 50 ਓਵਰਾਂ ਵਿੱਚ ਆਊਟ ਹੋਈ। ਓਮਰਜ਼ਈ ਨੇ ਟੂਰਨਾਮੈਂਟ ਵਿੱਚ ਵਧੀਆ ਲੈਅ ਬਰਕਰਾਰ ਰੱਖਦੇ ਹੋਏ 107 ਗੇਂਦਾਂ ’ਤੇ ਸੱਤ ਚੌਕੇ ਤੇ ਤਿੰਨ ਛੱਕੇ ਮਾਰਦਿਆਂ 97 ਦੌੜਾਂ ਬਣਾਈਆਂ, ਹਾਲਾਂਕਿ ਉਹ ਆਪਣਾ ਪਹਿਲਾ ਇਕ ਰੋਜ਼ਾ ਸੈਂਕੜਾ ਲਾਉਣ ਤੋਂ ਖੁੰਝ ਗਿਆ ਅਤੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਖਰੀ ਓਵਰ ਦੀਆਂ ਆਖਰੀ ਤਿੰਨ ਗੇਂਦਾਂ ’ਤੇ ਕੈਗਿਸੋ ਰਬਾਡਾ ਖ਼ਿਲਾਫ਼ ਕੋਈ ਦੌੜ ਨਹੀਂ ਬਣਾ ਸਕਿਆ। ਦੱਖਣੀ ਅਫਰੀਕਾ ਲਈ ਸਭ ਤੋਂ ਸਫਲ ਗੇਂਦਬਾਜ਼ ਜੈਰਾਲਡ ਕੋਏਤਜ਼ੀ ਰਿਹਾ ਜਿਸ ਨੇ 10 ਓਵਰਾਂ ਵਿੱਚ ਇਕ ਮੇਡਨ ਨਾਲ 44 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। -ਪੀਟੀਆਈ

Advertisement

Advertisement
Advertisement