ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕ੍ਰਿਕਟ ਵਿਸ਼ਵ ਕੱਪ: ਪਾਕਿਸਤਾਨ ਦੀ ਸੈਮੀਫਾਈਨਲ ’ਚ ਪਹੁੰਚਣ ਦੀ ਉਮੀਦ ਬਰਕਰਾਰ

06:58 AM Nov 05, 2023 IST
featuredImage featuredImage
ਪਾਿਕਸਤਾਨੀ ਬੱਲੇਬਾਜ਼ ਫਖ਼ਰ ਜ਼ਮਾਨ ਸ਼ਾਟ ਜੜਦਾ ਹੋਇਆ। -ਫੋਟੋ: ਪੀਟੀਆਈ

ਬੰਗਲੂਰੂ, 4 ਨਵੰਬਰ
ਸਲਾਮੀ ਬੱਲੇਬਾਜ਼ ਫਖ਼ਰ ਜ਼ਮਾਨ (ਨਾਬਾਦ 126) ਦੇ ਸੈਂਕੜੇ ਦੀ ਬਦੌਲਤ ਪਾਕਿਸਤਾਨ ਨੇ ਅੱਜ ਇੱਥੇ ਮੀਂਹ ਨਾਲ ਪ੍ਰਭਾਵਤਿ ਇੱਕ ਰੋਜ਼ਾ ਵਿਸ਼ਵ ਕੱਪ ਮੈਚ ’ਚ ਨਿਊਜ਼ੀਲੈਂਡ ਨੂੰ ਡਕਵਰਥ ਲੁਈਸ ਵਿਧੀ (ਡੀਐੱਲਐੱਸ) ਰਾਹੀਂ 21 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ।
ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਨਿਊਜ਼ੀਲੈਂਡ ਨੇ ਰਚਿਨ ਰਵਿੰਦਰਾ (108 ਦੌੜਾਂ) ਦੇ ਸੈਂਕੜੇ ਅਤੇ ਕਪਤਾਨ ਕੇਨ ਵਿਲੀਅਮਸਨ (95 ਦੌੜਾਂ) ਦੇ ਨੀਮ ਸੈਂਕੜੇ ਦੀ ਮਦਦ ਨਾਲ ਛੇ ਵਿਕਟਾਂ ’ਤੇ 401 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਇਸ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਨੂੰ ਮੀਂਹ ਕਾਰਨ 41 ਓਵਰਾਂ ’ਚ 342 ਦੌੜਾਂ ਦਾ ਸੋਧਿਆ ਟੀਚਾ ਮਿਲਿਆ ਪਰ ਮੁੜ ਮੀਂਹ ਆ ਗਿਆ। ਉਦੋਂ ਤੱਕ ਪਾਕਿਸਤਾਨ ਡੀਐੱਲਐੱਸ ਸਕੋਰ ਅਨੁਸਾਰ 21 ਦੌੜਾਂ ਨਾਲ ਅੱਗੇ ਸੀ ਜਿਸ ਦੀ ਬਦੌਲਤ ਉਸ ਨੂੰ ਦੋ ਜ਼ਰੂਰੀ ਅੰਕ ਹਾਸਲ ਕਰਨ ਵਿੱਚ ਮਦਦ ਮਿਲੀ। ਪਾਕਿਸਤਾਨ ਦੇ ਹੁਣ ਅੱਠ ਮੈਚਾਂ ਵਿੱਚ ਅੱਠ ਅੰਕ ਹਨ। ਨਿਊਜ਼ੀਲੈਂਡ ਦੇ ਵੀ ਅੱਠ ਮੈਚਾਂ ਵਿੱਚ ਅੱਠ ਅੰਕ ਹੀ ਹਨ ਹਨ। ਨਿਊਜ਼ੀਲੈਂਡ ਦਾ ਅਗਲਾ ਮੁਕਾਬਲਾ 9 ਨਵੰਬਰ ਨੂੰ ਸ੍ਰੀਲੰਕਾ ਨਾਲ ਅਤੇ ਪਾਕਿਸਤਾਨ ਦਾ ਮੁਕਾਬਲਾ 11 ਨਵੰਬਰ ਨੂੰ ਇੰਗਲੈਂਡ ਨਾਲ ਹੋਵੇਗਾ। ਸੈਮੀਫਾਈਨਲ ’ਚ ਪਹੁੰਚਣ ਲਈ ਦੋਵਾਂ ਨੂੰ ਆਪੋ-ਆਪਣੇ ਮੈਚ ਜਿੱਤਣ ਤੋਂ ਇਲਾਵਾ ਹੋਰ ਮੈਚਾਂ ਦੇ ਨਤੀਜਿਆਂ ’ਤੇ ਵੀ ਨਿਰਭਰ ਰਹਿਣਾ ਪਵੇਗਾ। -ਪੀਟੀਆਈ

Advertisement

Advertisement