For the best experience, open
https://m.punjabitribuneonline.com
on your mobile browser.
Advertisement

ਕ੍ਰਿਕਟ ਵਿਸ਼ਵ ਕੱਪ: ਮੈਕਸਵੈੱਲ ਦੀ ਪਾਰੀ ਅਫਗਾਨਿਸਤਾਨ ’ਤੇ ਭਾਰੀ

07:49 AM Nov 08, 2023 IST
ਕ੍ਰਿਕਟ ਵਿਸ਼ਵ ਕੱਪ  ਮੈਕਸਵੈੱਲ ਦੀ ਪਾਰੀ ਅਫਗਾਨਿਸਤਾਨ ’ਤੇ ਭਾਰੀ
ਮੈਚ ਦੌਰਾਨ ਸ਼ਾਟ ਜੜਦਾ ਹੋਇਆ ਆਸਟਰੇਲੀਆ ਦਾ ਬੱਲੇਬਾਜ਼ ਗਲੈਨ ਮੈਕਸਵੈੱਲ। -ਫੋਟੋ: ਪੀਟੀਆਈ
Advertisement

ਮੁੰਬਈ, 7 ਨਵੰਬਰ
ਗਲੈੱਨ ਮੈਕਸਵੈੱਲ ਦੇ ਕਰੀਅਰ ਦੀ ਸਰਬੋਤਮ ਪਾਰੀ ਅਤੇ ਕਪਤਾਨ ਪੈਟ ਕਮਿਨਸ ਨਾਲ ਉਸ ਦੀ ਰਿਕਾਰਡ ਦੀ 202 ਦੌੜਾਂ ਦੀ ਭਾਈਵਾਲੀ ਦੀ ਮਦਦ ਨਾਲ ਆਸਟਰੇਲੀਆ ਨੇ ਅੱਜ ਇੱਥੇ ਅਫਗਾਨਿਸਤਾਨ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਲਗਾਤਾਰ ਛੇਵੀਂ ਜਿੱਤ ਨਾਲ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਅਫਗਾਨਿਸਤਾਨ ਵੱਲੋਂ ਦਿੱਤੇ 292 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੈਕਸਵੈੱਲ (128 ਗੇਂਦਾਂ ’ਚ ਨਾਬਾਦ 201 ਦੌੜਾਂ) ਨੇ ਦੋਹਰਾ ਸੈਂਕੜਾ ਲਗਾਇਆ, ਜਿਸ ਦੀ ਮਦਦ ਨਾਲ ਆਸਟਰੇਲੀਆ ਨੇ 91 ਦੌੜਾਂ ’ਤੇ ਸੱਤ ਵਿਕਟਾਂ ਗੁਆਉਣ ਦੇ ਬਾਵਜੂਦ 46.5 ਓਵਰਾਂ ’ਚ ਸੱਤ ਵਿਕਟਾਂ ’ਤੇ 293 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਮੈਕਸਵੈੱਲ ਨੇ ਕਮਿਨਸ (68 ਗੇਂਦਾਂ ’ਤੇ ਨਾਬਾਦ 12 ਦੌੜਾਂ) ਨਾਲ ਅੱਠਵੀਂ ਵਿਕਟ ਲਈ 202 ਦੌੜਾਂ ਦੀ ਭਾਈਵਾਲੀ ਕੀਤੀ, ਜੋ ਇੱਕ ਰੋਜ਼ਾ ਕ੍ਰਿਕਟ ਦੇ ਇਤਿਹਾਸ ’ਚ ਆਖਰੀ ਤਿੰਨ ਵਿਕਟਾਂ ਲਈ ਸਭ ਤੋਂ ਵੱਡੀ ਭਾਈਵਾਲੀ ਹੈ। ਇਸ ਵਿੱਚ ਮੈਕਸਵੈੱਲ ਨੇ 179 ਦੌੜਾਂ ਦਾ ਯੋਗਦਾਨ ਪਾਇਆ। ਮੈਕਸਵੈੱਲ ਨੇ ਮੁਜੀਬ-ਉਰ-ਰਹਿਮਾਨ ਦੀਆਂ ਗੇਂਦਾਂ ’ਤੇ ਲਗਾਤਾਰ ਤਿੰਨ ਛੱਕੇ ਅਤੇ ਇੱਕ ਚੌਕਾ ਲਗਾ ਕੇ ਆਸਟਰੇਲੀਆ ਨੂੰ ਟੀਚੇ ਤੱਕ ਪਹੁੰਚਾਇਆ। ਇਸ ਤੋਂ ਪਹਿਲਾਂ ਮੁਜੀਬ ਨੇ ਉਸ ਦਾ ਕੈਚ ਛੱਡਿਆ ਸੀ। ਇਸ ਜਿੱਤ ਨਾਲ ਆਸਟਰੇਲੀਆ ਦੇ ਅੱਠ ਮੈਚਾਂ ਵਿੱਚ ਛੇ ਜਿੱਤਾਂ ਨਾਲ 12 ਅੰਕ ਹੋ ਗਏ ਹਨ ਤੇ ਟੀਮ ਤੀਜੇ ਸਥਾਨ ’ਤੇ ਹੈ। ਇਸ ਤੋਂ ਪਹਿਲਾਂ ਇਬਰਾਹਿਮ ਜ਼ਾਦਰਾਨ ਦੀਆਂ 129 ਦੌੜਾਂ ਦੀ ਨਾਬਾਦ ਪਾਰੀ ਦੀ ਬਦੌਲਤ ਅਫ਼ਗਾਨਿਸਤਾਨ ਨੇ ਪੰਜ ਵਿਕਟਾਂ ’ਤੇ 291 ਦੌੜਾਂ ਬਣਾਈਆਂ ਸਨ। -ਪੀਟੀਆਈ

Advertisement

 

ਇੰਗਲੈਂਡ ਤੇ ਨੈਦਰਲੈੈਂਡਜ਼ ਅੱਜ ਹੋਣਗੇ ਆਹਮੋ-ਸਾਹਮਣੇ

ਪੁਣੇ: ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਮਗਰੋਂ ਖ਼ਤਿਾਬ ਦੀ ਦੌੜ ’ਚੋਂ ਬਾਹਰ ਹੋ ਚੁੱਕੀ ਮੌਜੂਦਾ ਚੈਂਪੀਅਨ ਇੰਗਲੈਂਡ ਦੀ ਟੀਮ ਜਦੋਂ ਭਲਕੇ ਬੁੱਧਵਾਰ ਨੂੰ ਨੈਦਰਲੈਂਡਜ਼ ਖ਼ਿਲਾਫ਼ ਮੈਦਾਨ ’ਚ ਉਤਰੇਗੀ ਤਾਂ ਉਸ ਦੇ ਸਾਹਮਣੇ ਚੈਂਪੀਅਨਜ਼ ਟਰਾਫੀ ਵਿੱਚ ਥਾਂ ਬਣਾਉਣ ਦੀ ਦੌੜ ’ਚ ਬਣੇ ਰਹਿਣ ਦੀ ਚੁਣੌਤੀ ਹੋਵੇਗੀ। ਮੇਜ਼ਬਾਨ ਪਾਕਿਸਤਾਨ ਤੋਂ ਇਲਾਵਾ ਵਿਸ਼ਵ ਕੱਪ ਵਿੱਚ ਸਿਖਰਲੇ ਸੱਤ ਸਥਾਨਾਂ ’ਤੇ ਰਹਿਣ ਵਾਲੀਆਂ ਟੀਮਾਂ 2025 ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨਗੀਆਂ। ਅੰਕ ਸੂਚੀ ਵਿੱਚ ਇੰਗਲੈਂਡ ਸੱਤ ਮੈਚਾਂ ਵਿੱਚ ਸਿਰਫ਼ ਇੱਕ ਜਿੱਤ ਨਾਲ ਆਖਰੀ ਸਥਾਨ ’ਤੇ ਹੈ, ਜਦਕਿ ਨੈਦਰਲੈਂਡਜ਼ ਇੰਨੇ ਹੀ ਮੈਚਾਂ ’ਚ ਦੋ ਜਿੱਤਾਂ ਨਾਲ ਨੌਵੇਂ ਸਥਾਨ ’ਤੇ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×