ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕ੍ਰਿਕਟ ਵਿਸ਼ਵ ਕੱਪ: ਭਾਰਤ-ਪਾਕਿਸਤਾਨ ਵਿਚਾਲੇ ਮੁਕਾਬਲਾ ਸ਼ਨਿਚਰਵਾਰ ਨੂੰ; ਮੀਂਹ ਦਾ ਖ਼ਤਰਾ

09:26 PM Oct 13, 2023 IST
ਅਭਿਆਸ ਦੌਰਾਨ ਹਾਸਾ ਠੱਠਾ ਕਰਦੇ ਹੋਏ ਭਾਰਤੀ ਖਿਡਾਰੀ। ਫੋਟੋ; ਪੀਟੀਆਈ

ਅਹਿਮਦਾਬਾਦ, 13 ਅਕਤੂਬਰ

Advertisement

ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ’ਚ ਲਗਾਤਾਰ ਦੋ ਜਿੱਤਾਂ ਨਾਲ ਉਤਸ਼ਾਹਿਤ ਭਾਰਤ ਭਲਕੇ ਸ਼ਨਿਚਰਵਾਰ ਨੂੰ ਇਥੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਦਾ ਸਾਹਮਣਾ ਕਰੇਗਾ। ਦੋਵਾਂ ਟੀਮਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਣ ਦੇ ਆਸਾਰ ਹਨ। ਹਾਲਾਂਕਿ 14 ਅਕਤੂਬਰ ਨੂੰ ਮੌਸਮ ਖਰਾਬ ਰਹਿਣ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ ਜਿਸ ਕਾਰਨ ਮੈਚ ’ਚ ਵਿਘਨ ਪੈ ਸਕਦਾ ਹੈ। ਉਧਰ ਸ਼ੁਭਮਨ ਗਿੱਲ ਨੇ ਵੀ ਅੱਜ ਮੈਦਾਨ ਵਿੱਚ ਜੰਮ ਕੇ ਅਭਿਆਸ ਕੀਤਾ। ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਗਿੱਲ ਦਾ ਭਲਕੇ ਪਾਕਿਸਤਾਨ ਖਿਲਾਫ਼ ਅਹਿਮ ਮੁਕਾਬਲੇ ਵਿੱਚ ਖੇਡਣਾ 99 ਫੀਸਦ ਤੈਅ ਹੈ। ਗਿੱਲ ਨੂੰ ਟੀਮ ਵਿੱਚ ਇਸ਼ਾਨ ਕਿਸ਼ਨ ਦੀ ਥਾਂ ਮਿਲ ਸਕਦੀ ਹੈ। ਭਾਰਤ ਨੇ ਪਹਿਲੇ ਮੈਚ ਵਿੱਚ ਆਸਟਰੇਲੀਆ ਅਤੇ ਦੂਜੇ ਮੈਚ ਵਿੱਚ ਅਫ਼ਗਾਨਿਸਤਾਨ ਨੂੰ ਹਰਾਇਆ ਸੀ। ਪਾਕਿਸਤਾਨ ਵੀ ਆਪਣੇ ਪਹਿਲੇ ਦੋਵਾਂ ਮੈਚ ਜਿੱਤ ਚੁੱਕਾ ਹੈ। -ਪੀਟੀਆਈ

 

Advertisement

Advertisement
Advertisement