For the best experience, open
https://m.punjabitribuneonline.com
on your mobile browser.
Advertisement

ਕ੍ਰਿਕਟ ਵਿਸ਼ਵ ਕੱਪ: ਭਾਰਤ ਜਿੱਤ ਦੇ ਛੱਕੇ ਨਾਲ ਸੈਮੀਫਾਈਨਲ ਦੀ ਦਹਿਲੀਜ਼ ’ਤੇ

07:39 AM Oct 30, 2023 IST
ਕ੍ਰਿਕਟ ਵਿਸ਼ਵ ਕੱਪ  ਭਾਰਤ ਜਿੱਤ ਦੇ ਛੱਕੇ ਨਾਲ ਸੈਮੀਫਾਈਨਲ ਦੀ ਦਹਿਲੀਜ਼ ’ਤੇ
ਰਵਿੰਦਰ ਜਡੇਜਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਇੰਗਲੈਂਡ ਖਿਲਾਫ਼ ਮਿਲੀ ਜਿੱਤ ਦਾ ਆਪਣੇ ਹੀ ਅੰਦਾਜ਼ ਵਿੱਚ ਜਸ਼ਨ ਮਨਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਲਖਨਊ, 29 ਅਕਤੂਬਰ
ਕਪਤਾਨ ਰੋਹਿਤ ਸ਼ਰਮਾ ਦੇ ਸ਼ਾਨਦਾਰ ਨੀਮ ਸੈਂਕੜੇ ਤੇ ਮੁਹੰਮਦ ਸ਼ਮੀ ਦੀ ਸਟੀਕ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇੱਥੇ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾ ਕੇ ਕ੍ਰਿਕਟ ਵਿਸ਼ਵ ਕੱਪ ’ਚ ਲਗਾਤਾਰ ਛੇਵੀਂ ਜਿੱਤ ਦਰਜ ਕਰਦਿਆਂ ਸੈਮੀਫਾਈਨਲ ਦੀ ਦਹਿਲੀਜ਼ ’ਤੇ ਦਸਤਕ ਦੇ ਦਿੱਤੀ ਹੈ।
ਭਾਰਤੀ ਟੀਮ ਛੇ ਮੈਚਾਂ ’ਚ 12 ਅੰਕਾਂ ਨਾਲ ਸੂਚੀ ਵਿਚ ਸਿਖਰ ’ਤੇ ਪਹੁੰਚ ਗਈ ਹੈ। ਇੰਗਲੈਂਡ ਦੀ ਟੀਮ ਜਿੱਤ ਲਈ ਮਿਲੇ 230 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 34.5 ਓਵਰਾਂ ’ਚ ਸਿਰਫ 129 ਦੌੜਾਂ ’ਤੇ ਹੀ ਆਊਟ ਹੋ ਗਈ। ਭਾਰਤ ਵੱਲੋਂ ਮੁਹੰਮਦ ਸ਼ੰਮੀ ਨੇ ਸਭ ਤੋਂ ਵੱਧ ਚਾਰ ਵਿਕਟਾਂ ਜਦਕਿ ਜਸਪ੍ਰੀਤ ਬੁਮਰਾਹ ਨੇ 3 ਅਤੇ ਕੁਲਦੀਪ ਯਾਦਵ ਨੇ ਦੋ ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੂੰ ਇੱਕ ਵਿਕਟ ਮਿਲੀ।
ਭਾਰਤ ਨੇ ਪਹਿਲਾਂ ਖੇਡਦਿਆਂ ਖਰਾਬ ਸ਼ੁਰੂਆਤ ਦੇ ਬਾਵਜੂਦ ਕਪਤਾਨ ਰੋਹਿਤ ਸ਼ਰਮਾ ਦੀਆਂ 87 ਦੌੜਾਂ, ਸੂਰਿਆਕੁਮਾਰ ਯਾਦਵ 49 ਅਤੇ ਕੇ.ਐੱਲ. ਰਾਹੁਲ ਦੀਆਂ 39 ਦੌੜਾਂ ਦੀ ਬਦੌਲਤ 50 ਓਵਰਾਂ ’ਚ 9 ਵਿਕਟਾਂ ਦੇ ਨੁਕਸਾਨ ਨਾਲ 229 ਦੌੜਾਂ ਬਣਾਈਆਂ। ਸਚਨਿ ਤੇਂਦੁਲਕਰ ਦੇ 49 ਸੈਂਕੜਿਆਂ ਦੀ ਬਰਾਬਰੀ ਦਾ ਪਿੱਛਾ ਕਰ ਰਿਹੈ ਵਿਰਾਟ ਕੋਹਲੀ ਖਾਤਾ ਵੀ ਨਾ ਖੋਲ੍ਹ ਸਕਿਆ। ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੇ ਉਪਰਲੇ ਕ੍ਰਮ ਦੇ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਅੱਗੇ ਨਾ ਟਿਕ ਸਕੇ ਅਤੇ 52 ਦੌੜਾਂ ’ਤੇ ਹੀ ਅੱਧੀ ਇੰਗਲਿਸ਼ ਟੀਮ ਪੈਵਿਲੀਅਨ ਪਰਤ ਗਈ। ਮੌਜੂਦਾ ਚੈਂਪੀਅਨ ਇੰਗਲੈਂਡ ਦੀ ਛੇ ਮੈਚਾਂ ਵਿੱਚੋਂ ਇਹ ਪੰਜਵੀਂ ਹਾਰ ਹੈ।
ਕਪਤਾਨ ਜੋਸ ਬਟਲਰ ਦੀ ਅਗਵਾਈ ਵਾਲੀ ਟੀਮ ਦੇ ਸੈਮੀਫਾਈਨਲ ’ਚ ਪਹੁੰਚਣ ਦੀਆਂ ਸੰਭਾਵਨਾਵਾਂ ਲਗਪਗ ਖਤਮ ਹੋ ਗਈਆਂ ਹਨ।
ਲਿਆਮ ਲਿਵਿੰਗਸਟੋਨ 27 ਦੌੜਾਂ ਨਾਲ ਟੀਮ ਲਈ ਟੌਪ ਸਕੋਰਰ ਰਿਹਾ। ਰੋਹਿਤ ਸ਼ਰਮਾ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਇਸ ਦੌਰਾਨ ਰੋਹਿਤ ਸ਼ਰਮਾ ਨੇ ਕੌਮਾਂਤਰੀ ਕ੍ਰਿਕਟ ਮੈਚਾਂ ’ਚ ਅੱਜ ਆਪਣੀਆਂ 18,000 ਦੌੜਾਂ ਵੀ ਪੂਰੀਆਂ ਕੀਤੀਆਂ। ਉਸ ਨੇ ਇੱਕ ਰੋਜ਼ਾ ਮੈਚਾਂ ’ਚ ਆਪਣਾ 54ਵਾਂ ਨੀਮ ਸੈਂਕੜਾ ਜੜਿਆ। -ਪੀਟੀਆਈ

Advertisement

ਬਿਸ਼ਨ ਸਿੰਘ ਬੇਦੀ ਦੀ ਯਾਦ ’ਚ ਬਾਂਹ ’ਤੇ ਕਾਲੀ ਪੱਟੀ ਬੰਨ੍ਹ ਕੇ ਖੇਡੀ ਭਾਰਤੀ ਟੀਮ

ਲਖਨਊ: ਭਾਰਤੀ ਕ੍ਰਿਕਟ ਟੀਮ ਅੱਜ ਇਥੇ ਇੰਗਲੈਂਡ ਖ਼ਿਲਾਫ਼ ਮੈਚ ’ਚ ਵਿੱਚ ਮਹਾਨ ਸਪਿੰਨਰ ਅਤੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦੀ ਯਾਦ ’ਚ ਬਾਹਾਂ ’ਤੇ ਕਾਲੀ ਪੱਟੀ ਬੰਨ੍ਹ ਕੇ ਖੇਡੀ। ਬੇਦੀ ਦਾ ਲੰਘੀ 23 ਅਕੂਤਬਰ ਨੂੰ ਦੇਹਾਂਤ ਹੋ ਗਿਆ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮੈਚ ਸ਼ੁਰੂ ਹੋਣ ਤੋਂ ਫੌਰਨ ਬਾਅਦ ਇੱਕ ਬਿਆਨ ’ਚ ਕਿਹਾ, ‘‘ਭਾਰਤੀ ਟੀਮ ਅੱਜ ਦੇ ਮੈਚ ਵਿੱਚ ਬਿਸ਼ਨ ਸਿੰਘ ਬੇਦੀ (77) ਜਨਿ੍ਹਾਂ ਦਾ 23 ਅਕਤੂਬਰ ਨੂੰ ਦੇਹਾਂਤ ਹੋ ਗਿਆ, ਦੀ ਯਾਦ ’ਚ ਬਾਹਾਂ ’ਤੇ ਕਾਲੀ ਪੱਟੀ ਬੰਨ੍ਹ ਕੇ ਖੇਡੇਗੀ।’’ ਦੱਸਣਯੋਗ ਹੈ ਕਿ ਬਿਸ਼ਨ ਸਿੰਘ ਬੇਦੀ ਨੇ 1976 ਤੋਂ 1978 ਤੱਕ 22 ਟੈਸਟ ਮੈਚਾਂ ’ਚ ਭਾਰਤ ਦੀ ਅਗਵਾਈ ਕੀਤੀ। ਉਨ੍ਹਾਂ ਨੇ 1967 ਤੋਂ 1979 ਦੌਰਾਨ ਕੁੱਲ 67 ਟੈਸਟ ਮੈਚ ਅਤੇ 10 ਇਕ ਰੋਜ਼ਾ ਮੈਚਾਂ ’ਚ ਦੇਸ਼ਾਂ ਦੀ ਨੁਮਾਇੰਦਗੀ ਤੇ 4 ਇੱਕ ਦਿਨਾਂ ਮੈਚਾਂ ’ਚ ਟੀਮ ਦੀ ਕਪਤਾਨੀ ਵੀ ਕੀਤੀ। -ਪੀਟੀਆਈ

Advertisement

Advertisement
Author Image

Advertisement