ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕ੍ਰਿਕਟ ਵਿਸ਼ਵ ਕੱਪ: ਅਫ਼ਗ਼ਾਨਿਸਤਾਨ ਨੇ ਇੰਗਲੈਂਡ ਨੂੰ ਹਰਾ ਕੇ ਕੀਤਾ ਵੱਡਾ ਉਲਟਫੇਰ

01:58 PM Oct 15, 2023 IST

ਨਵੀਂ ਦਿੱਲੀ, 15 ਅਕਤੂਬਰ

Advertisement

ਸਲਾਮੀ ਬੱਲੇਬਾਜ਼ ਰਹਿਮਾਨੁੱਲ੍ਹਾ ਗੁਰਬਾਜ਼ ਦੀਆਂ 57 ਗੇਂਦਾਂ ਵਿੱਚ 80 ਦੌੜਾਂ ਤੋਂ ਬਾਅਦ ਮੁਜੀਬ ਉਰ ਰਹਿਮਾਨ ਦੀ ਅਗਵਾਈ ਹੇਠ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅਫਗਾਨਿਸਤਾਨ ਨੇ ਇਸ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਕਰਦਿਆਂ ਅੱਜ ਇੱਥੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 69 ਦੌੜਾਂ ਨਾਲ ਮਾਤ ਦਿੱਤੀ। ਪਹਿਲੇ ਦੋ ਮੈਚ ਹਾਰ ਕੇ ਇੱਥੇ ਆਈ ਅਫਗਾਨਿਸਤਾਨ ਟੀਮ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਇੰਗਲੈਂਡ ਦੀ ਟੀਮ ਨੂੰ ਪਛਾੜ ਦਿੱਤਾ। ਇੰਗਲੈਂਡ ਵੱਲੋਂ ਦਿੱਤੇ ਸੱਦੇ ’ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫ਼ਗ਼ਾਨਿਸਤਾਨ ਦੀ ਟੀਮ ਨੇ 49.5 ਓਵਰਾਂ ਵਿੱਚ 284 ਦਾ ਸਕੋਰ ਬਣਾਇਆ। ਇਸ ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ 40.3 ਓਵਰਾਂ ਵਿੱਚ 215 ਦੌੜਾਂ ’ਤੇ ਹੀ ਆਊਟ ਹੋ ਗਈ। ਇੰਗਲੈਂਡ ਲਈ ਹੈਰੀ ਬਰੁੱਕ (61 ਗੇਂਦਾਂ ਵਿੱਚ 66 ਦੌੜਾਂ) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਟਿਕ ਨਹੀਂ ਸਕਿਆ। ਡੇਵਿਡ ਮਲਾਨ ਨੇ 32, ਆਦਿਲ ਰਸ਼ਿਦ ਨੇ 20, ਮਾਰਕ ਵੁੱਡ ਨੇ 18, ਰੀਸ ਟੋਪਲੇ ਨੇ 15, ਜੋਅ ਰੂਟ ਨੇ 11, ਕਪਤਾਨ ਜੋਸ ਬਟਲਰ ਨੇ 9 ਅਤੇ ਜੌਨੀ ਬੇਅਰਸਟੋਅ ਨੇ ਦੋ ਦੌੜਾਂ ਬਣਾਈਆਂ। ਅਫਗਾਨਿਸਤਾਨ ਲਈ ਪਹਿਲਾਂ 16 ਗੇਂਦਾਂ ’ਚ 28 ਦੌੜਾਂ ਬਣਾਉਣ ਵਾਲੇ ਮੁਜੀਬ ਨੇ ਗੇਂਦਬਾਜ਼ੀ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਸਪਿੰਨਰ ਰਾਸ਼ਿਦ ਖਾਨ ਨੇ ਤਿੰਨ, ਮੁਹੰਮਦ ਨਬੀ ਨੇ ਦੋ ਅਤੇ ਫਜ਼ਲਹੱਕ ਫਾਰੂਕੀ ਤੇ ਨਵੀਨ-ਉਲ-ਹੱਕ ਨੇ ਇੱਕ-ਇੱਕ ਵਿਕਟ ਲਈ।

 

Advertisement

 

Advertisement