ਪਾਕਿਸਤਾਨ ਕ੍ਰਿਕਟ ਵਿਸ਼ਵ ਕੱਪ ਵਿੱਚੋਂ ਬਾਹਰ
ਕੋਲਕਾਤਾ, 11 ਨਵੰਬਰ
ਪਾਕਿਸਤਾਨ ਅੱਜ ਇੱਥੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਆਪਣੇ ਆਖ਼ਰੀ ਲੀਗ ਮੈਚ ਵਿੱਚ ਇੰਗਲੈਂਡ ਤੋਂ 93 ਦੌੜਾਂ ਨਾਲ ਹਾਰ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੇਨ ਸਟੋਕਸ (84 ਦੌੜਾਂ), ਜੋਅ ਰੂਟ (60 ਦੌੜਾਂ) ਅਤੇ ਜੌਨੀ ਬੇਅਰਸਟੋਅ (59 ਦੌੜਾਂ) ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਨੌਂ ਵਿਕਟਾਂ ’ਤੇ 337 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਪੂਰੀ ਟੀਮ 43.3 ਓਵਰਾਂ ਵਿੱਚ 244 ਦੌੜਾਂ ’ਤੇ ਹੀ ਆਊਟ ਹੋ ਗਈ। ਉਸ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਲਈ ਇਹ ਟੀਚਾ 6.4 ਓਵਰਾਂ ਵਿੱਚ ਹਾਸਲ ਕਰਨਾ ਸੀ, ਜੋ ਸੰਭਵ ਨਹੀਂ ਸੀ। ਉਸ ਵੱਲੋਂ ਆਗ਼ਾ ਸਲਮਾਨ ਨੇ ਸਭ ਤੋਂ ਵੱਧ 51 ਦੌੜਾਂ ਬਣਾਈਆਂ। ਇੰਗਲੈਂਡ ਦਾ ਸਕੋਰ 40 ਓਵਰਾਂ ਮਗਰੋਂ 240 ਦੌੜਾਂ ਸੀ। ਉਸ ਨੇ ਆਖ਼ਰੀ ਦਸ ਓਵਰਾਂ ਵੱਚ 97 ਦੌੜਾਂ ਬਣਾਈਆਂ, ਪਰ ਆਪਣੀਆਂ ਸੱਤ ਵਿਕਟਾਂ ਵੀ ਗੁਆਈਆਂ। ਪਾਕਿਸਤਾਨ ਵੱਲੋਂ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਨੇ ਤਿੰਨ, ਜਦੋਂਕਿ ਸ਼ਾਹੀਨ ਅਫਰੀਦੀ ਅਤੇ ਮੁਹੰਮਦ ਵਸੀਮ ਜੂਨੀਅਰ ਨੇ ਦੋ-ਦੋ ਵਿਕਟਾਂ ਲਈਆਂ। -ਪੀਟੀਆਈ