ਕ੍ਰਿਕਟ ਵਿਸ਼ਵ ਕੱਪ: ਆਸਟਰੇਲੀਆ ਨੇ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾਇਆ
02:47 PM Nov 11, 2023 IST
Advertisement
ਪੁਣੇ, 11 ਨਵੰਬਰ
ਮਿਸ਼ੇਲ ਮਾਰਸ਼ ਦੇ ਲਾਜਵਾਬ ਸੈਂਕੜੇ ਅਤੇ ਡੇਵਿਡ ਵਾਰਨਰ ਤੇ ਸਟੀਵ ਸਮਿੱਥ ਦੇ ਨੀਮ ਸੈਂਕੜਿਆਂ ਦੀ ਬਦੌਲਤ ਆਸਟਰੇਲੀਆ ਨੇ ਅੱਜ ਇੱਥੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ’ਤੇ 306 ਦੌੜਾਂ ਬਣਾਈਆਂ। ਆਸਟਰੇਲੀਆ ਨੇ 44.4 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਮਿਸ਼ੇਲ ਮਾਰਸ਼ ਨੇ ਨਾਬਾਦ 177 ਦੌੜਾਂ ਦੀ ਪਾਰੀ ਖੇਡੀ, ਜਦੋਂਕਿ ਵਾਰਨਰ ਨੇ 53 ਦੌੜਾਂ ਅਤੇ ਸਮਿਥ ਨੇ 63 (ਨਾਬਾਦ) ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਤਸਕੀਨ ਅਹਿਮਦ ਅਤੇ ਮੁਸਤਫਜਿ਼ੁਰ ਰਹਿਮਾਨ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਲਈ ਤੌਹਿਦ ਹਰਿਦੌਏ ਨੇ 74 ਦੌੜਾਂ ਬਣਾਈਆਂ ਜਦਕਿ ਕਪਤਾਨ ਨਜ਼ਮੁਲ ਹੁਸੈਨ ਸ਼ੰਟੋ ਨੇ 45 ਦੌੜਾਂ ਦਾ ਯੋਗਦਾਨ ਪਾਇਆ। ਆਸਟਰੇਲੀਆ ਲਈ ਸਪਿੰਨਰ ਐਡਮ ਜ਼ੰਪਾ ਅਤੇ ਤੇਜ਼ ਗੇਂਦਬਾਜ਼ ਸੀਨ ਐਬੌਟ ਨੇ ਦੋ-ਦੋ ਵਿਕਟਾਂ ਝਟਕਾਈਆਂ। -ਪੀਟੀਆਈ
Advertisement
Advertisement
Advertisement