ਕ੍ਰਿਕਟ: ਭਾਰਤ ਦੀ ਅੰਡਰ-19 ਟੀਮ ਦਾ ਉਪ ਕਪਤਾਨ ਬਣਿਆ ਵਿਹਾਨ ਮਲਹੋਤਰਾ
07:46 AM Sep 06, 2024 IST
ਪਟਿਆਲਾ (ਗੁਰਨਾਮ ਸਿੰਘ ਅਕੀਦਾ):
Advertisement
ਪਟਿਆਲੇ ਦਾ 17 ਸਾਲਾ ਵਿਹਾਨ ਮਲਹੋਤਰਾ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਵਿੱਚ ਉਪ ਕਪਤਾਨ ਵਜੋਂ ਆਸਟ੍ਰੇਲੀਆ ਨਾਲ ਮੈਚ ਖੇਡੇਗਾ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਵਿਹਾਨ ਮਲਹੋਤਰਾ ਦੇ ਪਿਤਾ ਮਨੋਜ ਮਲਹੋਤਰਾ ਨੂੰ ਵਧਾਈ ਦਿੱਤੀ। ਮਨੋਜ ਮਲਹੋਤਰਾ ਨੇ ਦੱਸਿਆ ਕਿ ਵਿਹਾਨ ਬਚਪਨ ਤੋਂ ਹੀ ਚੁਸਤ ਸੀ, ਜਿਸ ਕਰਕੇ ਉਸ ਨੂੰ ਪਟਿਆਲਾ ਦੀ ਆਰਮੀ ਬਲੈਕ ਐਲੀਫੈਂਟ ਕ੍ਰਿਕਟ ਅਕੈਡਮੀ ਵਿੱਚ ਪਾ ਦਿੱਤਾ ਸੀ। ਉਸ ਨੇ ਅੰਡਰ-14 ਪਟਿਆਲਾ ਜ਼ਿਲ੍ਹਾ ਦੀ ਟੀਮ ਅਤੇ ਬਾਅਦ ਵਿੱਚ ਅੰਡਰ-16 ’ਚ ਪੰਜਾਬ ਦੀ ਟੀਮ ਦੀ ਅਗਵਾਈ ਕੀਤੀ। ਵਿਹਾਨ ਦੀ ਮਾਂ ਡਾ. ਪੂਨਮ ਮਲਹੋਤਰਾ, ਉਸ ਦੀ ਭੈਣ ਭਾਵਿਕਾ ਮਲਹੋਤਰਾ ਨੂੰ ਲੋਕਾਂ ਤੋਂ ਵਧਾਈਆਂ ਮਿਲ ਰਹੀਆਂ ਹਨ।
Advertisement
Advertisement