ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕ੍ਰਿਕਟ ਟੂਰਨਾਮੈਂਟ: ਭਸੋੜ ਨੇ ਸੁਨਾਮ ਨੂੰ ਹਰਾਇਆ

07:12 AM Aug 27, 2024 IST
ਖਿਡਾਰੀਆਂ ਨੂੰ ਟਰਾਫੀ ਦਿੰਦੇ ਹੋਏ ਜਤਿੰਦਰ ਸਿੰਘ ਮੰਡੇਰ।

ਹਰਦੀਪ ਸਿੰਘ ਸੋਢੀ
ਧੂਰੀ, 26 ਅਗਸਤ
ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ’ਤੇ ਧੂਰੀ ਦੇ ਗੁਰੂ ਤੇਗ ਬਹਾਦਰ ਸਕੂਲ ਬਰੜਵਾਲ ਵਿੱਚ 14 ਸਾਲ ਦੇ ਲੜਕਿਆਂ ਦਾ 68ਵਾਂ ਜ਼ਿਲ੍ਹਾ ਪੱਧਰੀ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਪੂਰੇ ਸੰਗਰੂਰ ਜ਼ਿਲ੍ਹੇ ਦੇ 10 ਜ਼ੋਨ ਦੀਆਂ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੀ ਨਿਗਰਾਨੀ ਕਨਵੀਨਰ ਸੁਖਚੈਨ ਸਿੰਘ, ਕੋ-ਕਨਵੀਨਰ ਮੁਨੀਸ਼ ਦੁਆ ਦਿੜ੍ਹਬਾ ਅਤੇ ਕੁਲਬੀਰ ਜਹਾਂਗੀਰ ਸਣੇ ਹੋਰ ਸਰਕਾਰੀ ਅਧਿਆਪਕਾਂ ਨੇ ਕੀਤੀ। ਫਾਈਨਲ ਮੁਕਾਬਲਾ ਸੁਨਾਮ ਤੇ ਭਸੋੜ ਜ਼ੋਨ ਦੇ ਖਿਡਾਰੀਆਂ ਵਿਚਾਲੇ ਹੋਇਆ, ਜਿਸ ਵਿੱਚ ਸੁਨਾਮ ਜ਼ੋਨ ਦੇ ਖਿਡਾਰੀਆਂ ਨੇ ਪਹਿਲਾਂ ਖੇਡਦਿਆਂ ਵਿਰੋਧੀ ਟੀਮ ਅੱਗੇ 16 ਓਵਰਾਂ ਵਿੱਚ 56 ਦੌੜਾਂ ਦਾ ਟੀਚਾ ਰੱਖਿਆ, ਜਿਸ ਨੂੰ ਭਸੋੜ ਜ਼ੋਨ ਦੇ ਖਿਡਾਰੀਆਂ ਨੇ ਅੱਠ ਓਵਰਾਂ ਵਿੱਚ ਪੂਰਾ ਕਰਕੇ ਟਰਾਫੀ ਆਪਣੇ ਨਾਮ ਕਰ ਲਈ। ਇਨਾਮ ਵੰਡਣ ਦੀ ਰਸਮ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਦੇ ਟਰੱਸਟੀ ਜਤਿੰਦਰ ਸਿੰਘ ਮੰਡੇਰ ਨੇ ਨਿਭਾਈ, ਉਨ੍ਹਾਂ ਖਿਡਾਰੀਆਂ ਨੂੰ ਚੰਗੀ ਖੇਡ ਖੇਡਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੇਵਲ ਦਿਉਲ, ਜਸਪਾਲ ਸਿੰਘ ਲੱਡਾ, ਦਿਲਬਾਗ ਸਿੰਘ, ਅਰਿਆਨ ਅਤੇ ਹਰਦੀਪ ਸਿੰਘ ਕੋਚ ਹਾਜ਼ਰ ਸਨ।

Advertisement

Advertisement