ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕ੍ਰਿਕਟ: ਮੀਂਹ ਦੀ ਭੇਟ ਚੜ੍ਹਿਆ ਕਾਨਪੁਰ ਟੈਸਟ ਦਾ ਦੂਜਾ ਦਿਨ

07:49 AM Sep 29, 2024 IST
ਮੀਂਹ ਕਾਰਨ ਤਰਪਾਲ ਨਾਲ ਢਕਿਆ ਹੋਇਆ ਗਰੀਨ ਪਾਰਕ ਸਟੇਡੀਅਮ। -ਫੋਟੋ: ਪੀਟੀਆਈ

ਕਾਨਪੁਰ, 28 ਸਤੰਬਰ
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਦੀ ਖੇਡ ਲਗਾਤਾਰ ਮੀਂਹ ਕਾਰਨ ਇੱਕ ਵੀ ਗੇਂਦ ਖੇਡੇ ਬਿਨਾਂ ਰੱਦ ਕਰ ਦਿੱਤੀ ਗਈ। ਸਵੇਰੇ ਕਿਣ-ਮਿਣ ਮਗਰੋਂ ਤੇਜ਼ ਮੀਂਹ ਸ਼ੁਰੂ ਹੋ ਗਿਆ, ਜਿਸ ਨਾਲ ਗਰੀਨ ਪਾਰਕ ਸਟੇਡੀਅਮ ’ਤੇ ਦੂਜੇ ਦਿਨ ਕੋਈ ਖੇਡ ਨਹੀਂ ਹੋ ਸਕੀ। ਮੈਦਾਨਕਰਮੀਆਂ ਨੇ ਕਰੀਬ ਸਵਾ ਗਿਆਰਾਂ ਵਜੇ ਮੀਂਹ ਰੁਕਣ ’ਤੇ ਤਿੰਨ ਸੁਪਰ ਸੋਪਰਸ ਲਗਾਏ। ਰੌਸ਼ਨੀ ਵੀ ਨਹੀਂ ਸੀ, ਲਿਹਾਜ਼ਾ ਬਾਅਦ ਦੁਪਹਿਰ ਸਵਾ ਦੋ ਵਜੇ ਅਧਿਕਾਰਕ ਤੌਰ ’ਤੇ ਖੇਡ ਰੱਦ ਕਰਨੀ ਪਈ। ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਸੋਮਵਾਰ ਅਤੇ ਮੰਗਲਵਾਰ ਨੂੰ ਆਸਮਾਨ ਸਾਫ਼ ਰਹਿਣ ਦੀ ਉਮੀਦ ਹੈ। ਅਜਿਹੇ ਵਿੱਚ ਮੈਚ ਡਰਾਅ ਵੱਲ ਵਧਦਾ ਦਿਖਾਈ ਦੇ ਰਿਹਾ ਹੈ। ਪਹਿਲੇ ਦਿਨ ਬੰਗਲਾਦੇਸ਼ ਨੇ ਤਿੰਨ ਵਿਕਟਾਂ ’ਤੇ 107 ਦੌੜਾਂ ਬਣਾਈਆਂ ਸੀ, ਜਦੋਂ ਮੀਂਹ ਕਾਰਨ 35 ਓਵਰ ਹੀ ਖੇਡੇ ਜਾ ਸਕੇ ਸੀ। ਭਾਰਤੀ ਤੇਜ਼ ਗੇਂਦਬਾਜ਼ ਆਕਾਸ਼ਦੀਪ ਨੇ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਜ਼ਾਕਿਰ ਹਸਨ ਅਤੇ ਸ਼ਾਦਮਾਨ ਇਸਲਾਮ ਨੂੰ ਆਊਟ ਕੀਤਾ ਸੀ, ਜਦਕਿ ਰਵੀਚੰਦਰਨ ਅਸ਼ਿਵਨ ਨੇ ਕਪਤਾਨ ਨਜਮੁਲ ਹੁਸੈਨ ਸ਼ੰਟੋ ਦੀ ਵਿਕਟ ਲਈ ਸੀ। ਭਾਰਤ ਦੋ ਮੈਚਾਂ ਦੀ ਲੜੀ ਵਿੱਚ ਪਹਿਲਾ ਟੈਸਟ 280 ਦੌੜਾਂ ਨਾਲ ਜਿੱਤ ਕੇ 1-0 ਨਾਲ ਅੱਗੇ ਹੈ। -ਪੀਟੀਆਈ

Advertisement

Advertisement