ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕ੍ਰਿਕਟ: ਸੋਨੀਪਤ ਨੇ ਪਟਿਆਲਾ ਨੂੰ ਹਰਾ ਕੇ ਟਰਾਫੀ ਜਿੱਤੀ

07:39 AM Nov 26, 2024 IST
ਸੋਨੀਪਤ ਦੀ ਜੇਤੂ ਟੀਮ ਕੋਚ ਨਾਲ। -ਫੋਟੋ: ਅਕੀਦਾ

ਪੱਤਰ ਪ੍ਰੇਰਕ
ਪਟਿਆਲਾ, 25 ਨਵੰਬਰ
ਭਾਰਤੀ ਫ਼ੌਜ ਦੇ ਬਲੈਕ ਅਲੀਫੈਂਟ ਕ੍ਰਿਕਟ ਕਲੱਬ ਪਟਿਆਲਾ ਵੱਲੋਂ ਕਰਾਏ ਜਾ ਰਹੇ ਕ੍ਰਿਕਟ ਮੈਚਾਂ ਦੀ ਸੀਰੀਜ਼ ਵਿਚ ਅੱਜ ਹੋਏ ਮੈਚਾਂ ਵਿਚ ਸੰਕਲਪ ਕ੍ਰਿਕਟ ਅਕੈਡਮੀ ਸੋਨੀਪਤ ਦੀ ਅੰਡਰ 19 ਟੀਮ ਨੇ ਪਟਿਆਲਾ ਨੂੰ 3 ਗੋਲਾਂ ਨਾਲ ਹਰਾ ਕੇ ਟਰਾਫ਼ੀ ’ਤੇ ਕਬਜ਼ਾ ਕਰ ਲਿਆ ਹੈ।
ਇਸ ਤੋਂ ਪਹਿਲਾਂ ਐੱਸਸੀਏ ਸੋਨੀਪਤ ਨੇ ਬੀਈਸੀਸੀ ਪਟਿਆਲਾ ਨੂੰ ਤਿੰਨ ਮੈਚਾਂ ਦੀ ਲੜੀ ਵਿੱਚ 57 ਦੌੜਾਂ ਨਾਲ ਹਰਾਇਆ ਸੀ, ਐਸਸੀਏ ਸੋਨੀਪਤ ਨੇ 40 ਓਵਰਾਂ ਦੇ ਮੈਚ ਵਿੱਚ 225 ਦਾ ਸਕੋਰ ਬਣਾਇਆ ਤੇ ਜਿੱਤ ਹਾਸਲ ਕੀਤੀ ਸੀ। ਲਗਾਤਾਰ ਤਿੰਨ ਮੈਚਾਂ ਵਿਚ ਪਟਿਆਲਾ ਨੂੰ ਹਾਰ ਦਾ ਮੂੰਹ ਦੇਖਣਾ ਲਿਆ, ਜਿਸ ਤਹਿਤ ਅੱਜ ਪਟਿਆਲਾ ਦੀ ਹਾਰ ਤੇ ਹਰਿਆਣਾ ਦੀ ਸੰਕਲਪ ਕ੍ਰਿਕਟ ਅਕੈਡਮੀ ਸੋਨੀਪਤ ਦੀ ਜਿੱਤ ਹੋਈ। ਅੱਜ ਆਖ਼ਰੀ ਮੈਚ ਐਚਆਰਸੀਏ ਗਰਾਊਂਡ ਪਟਿਆਲਾ ਵਿੱਚ ਖੇਡਿਆ ਗਿਆ, ਜਿਸ ਵਿੱਚ ਸੋਨੀਪਤ ਲੜਕਿਆਂ ਨੇ ਪਟਿਆਲਾ ਦੀ ਟੀਮ ਨੂੰ ਚਾਰ ਵਿਕਟਾਂ ਨਾਲ ਹਰਾਇਆ।
ਪਲੇਅਰ ਆਫ ਦਿ ਮੈਚ ਅਦਿੱਤਿਆ ਭਾਰਦਵਾਜ ਅਤੇ ਮੈਨ ਆਫ ਸੀਰੀਜ਼ ਆਕਾਸ਼ ਖੇਰੇਟਾ ਨੂੰ ਚੁਣਿਆ ਗਿਆ, ਸੰਖੇਪ ਸਕੋਰਾਂ ਵਿਚ ਪਟਿਆਲਾ 38 ਓਵਰਾਂ ਵਿੱਚ 143 ਦੌੜਾਂ ਨਾਲ ਆਲ ਆਊਟ ਹੋ ਗਈ। ਸੰਕਲਪ ਕ੍ਰਿਕਟ ਅਕੈਡਮੀ ਸੋਨੀਪਤ ਨੇ 31.4 ਓਵਰ ਵਿੱਚ 6 ਵਿਕਟਾਂ ‘ਤੇ 147 ਦੌੜਾਂ ਬਣਾਈਆਂ, ਜਿਸ ਕਰਕੇ ਉਸ ਦੇ ਪੱਲੇ ਟਰਾਫ਼ੀ ਆਈ। ਅੱਜ ਪੰਕਜ ਪਾਲ ਸਾਬਕਾ ਰਣਜੀ ਖਿਡਾਰੀ ਨੇ ਇਨਾਮ ਵੰਡੇ।

Advertisement

Advertisement