ਵਰਿੰਦਰ ਸਹਿਵਾਗ ਵੱਲੋਂ ਕ੍ਰਿਕਟ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 19 ਅਕਤੂਬਰ
ਇੱਥੇ ਆਰਮੀ ਦੇ ਕ੍ਰਿਕਟ ਕਲੱਬ ਵਿਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਇਨਾਮਾਂ ਦੀ ਵੰਡ ਉੱਘੇ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਕੀਤੀ। ਟੂਰਨਾਮੈਂਟ ਦੌਰਾਨ ਮੁਕਾਬਲੇ ਰੋਚਕ ਰਹੇ। ਵਰਿੰਦਰ ਸਹਿਵਾਗ ਨੇ ਕਿਹਾ ਕਿ ਕ੍ਰਿਕਟ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ ਇਸ ਕਰਕੇ ਟੀਮ ਨੂੰ ਹੋਰ ਚੰਗੇ ਖਿਡਾਰੀਆਂ ਦੀ ਲੋੜ ਹੈ।
ਟੂਰਨਾਮੈਂਟ ਦੌਰਾਨ ਐੱਸਸੀਏ ਬਠਿੰਡਾ ਨੇ ਕ੍ਰਿਕਟ ਕੱਪ 2024 ਜਿੱਤਣ ਲਈ ਮੇਜ਼ਬਾਨ ਟੀਮ ਬਲੈਕ ਐਲੀਫੈਂਟ ਕ੍ਰਿਕਟ ਕਲੱਬ (ਬੀਈਸੀਸੀ) ਨੂੰ ਹਰਾਇਆ। ਬੀਈਸੀਸੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬਠਿੰਡਾ ਦੀ ਅਨੁਸ਼ਾਸਿਤ ਗੇਂਦਬਾਜ਼ੀ ਕਾਰਨ ਉਹ 37.5 ਓਵਰਾਂ ਵਿੱਚ 99 ਦੌੜਾਂ ਤੱਕ ਸੀਮਤ ਹੋ ਗਈ। ਐੱਸਸੀਏ ਬਠਿੰਡਾ ਦੇ ਓਪਨਰ ਅਸ਼ਮਿਤ ਅਰੋੜਾ ਨੇ 34 ਦੌੜਾਂ ਦੀ ਅਹਿਮ ਪਾਰੀ ਖੇਡੀ। ਹਾਲਾਂਕਿ, ਉਸ ਦੇ ਆਊਟ ਹੋਣ ਮਗਰੋਂ ਟੀਮ ਨੇ ਬੀਈਸੀਸੀ ਦੇ ਗੇਂਦਬਾਜ਼ੀ ਹਮਲੇ ਦੇ ਖ਼ਿਲਾਫ਼ ਸੰਘਰਸ਼ ਕੀਤਾ, ਸਿਰਫ਼ 13 ਦੌੜਾਂ ’ਤੇ ਪੰਜ ਵਿਕਟਾਂ ਗੁਆ ਲਈਆਂ। ਐਸਸੀਏ ਬਠਿੰਡਾ ਨੇ 34.4 ਓਵਰਾਂ ਵਿੱਚ ਇੱਕ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ। ਇਸ ਤਹਿਤ ਬੀਈਸੀਸੀ ਪਟਿਆਲਾ 99 ਆਲ ਆਊਟ (37.5 ਓਵਰ) ਹੋਇਆ। ਹਿਮਾਂਸ਼ੂ ਨੇ 22, ਸਮਰੱਥ ਸਿੱਧੂ ਨੇ 19, ਪਰਮੀਤ ਨੇ 15, ਅਭੈਜੋਤ ਨੇ 14 ਦੌੜਾਂ ਬਣਾਈਆਂ, ਐੱਸਸੀਏ ਬਠਿੰਡਾ ਨੇ 100 ਦੌੜਾਂ 34.4 ਓਵਰਾਂ ਵਿਚ ਬਣਾਈਆਂ। ਉਨ੍ਹਾਂ ਦੇ ਖਿਡਾਰੀਆਂ ਅਸ਼ਮਿਤ ਅਰੋੜਾ ਨੇ 34 ਤੇ ਦੀਵਾਨ ਸਿੱਧੂ ਨੇ 11 ਦੌੜਾਂ ਦੀ ਪਾਰੀ ਖੇਡੀ। ‘ਪਲੇਅਰ ਆਫ ਦਾ ਟੂਰਨਾਮੈਂਟ ਅਸ਼ਮਿਤ ਅਰੋੜਾ (ਐਸਸੀਏ ਬਠਿੰਡਾ) ਨੂੰ ਐਲਾਨ ਗਿਆ, ਜਦੋਂਕਿ ਸਰਵੋਤਮ ਗੇਂਦਬਾਜ਼ ਉਮੰਗ (ਐੱਸਸੀਏ ਬਠਿੰਡਾ), ਸਰਵੋਤਮ ਬੱਲੇਬਾਜ਼ ਸੰਭਵ ਸ਼ਰਮਾ (ਜ਼ੀਰਕਪੁਰ) ਤੇ
ਸਰਵੋਤਮ ਫੀਲਡਰ ਸਮਰਜੀਤ (ਫਰੀਦਾਬਾਦ) ਬਣਿਆ। ਇਸ ਟੂਰਨਾਮੈਂਟ ਵਿਚ ਮੇਜਰ ਜਨਰਲ ਬੀਰੇਂਦਰ ਸਿੰਘ, ਜਨਰਲ ਅਫਸਰ ਕਮਾਂਡਿੰਗ (ਜੀਓਸੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।