ਕ੍ਰਿਕਟ: ਪਾਕਿਸਤਾਨ ਨੇ ਆਸਟਰੇਲੀਆ ਵਿੱਚ 22 ਸਾਲਾਂ ਬਾਅਦ ਲੜੀ ਜਿੱਤੀ
ਪਰਥ, 10 ਨਵੰਬਰ
ਤੇਜ਼ ਗੇਂਦਬਾਜ਼ਾਂ ਦੇ ਸਾਨਦਾਰ ਪ੍ਰਦਰਸ਼ਨ ਸਦਕਾ ਪਾਕਿਸਤਾਨ ਨੇ ਅੱਜ ਇੱਥੇ ਆਸਟਰੇਲੀਆ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ 2-1 ਨਾਲ ਜਿੱੱਤ ਲਈ। ਪਾਕਿਸਤਾਨ ਨੇ 2002 ਤੋਂ ਬਾਅਦ ਆਸਟਰੇਲੀਆ ਵਿੱਚ ਇਹ ਪਹਿਲੀ ਇੱਕ ਰੋਜ਼ਾ ਕ੍ਰਿਕਟ ਲੜੀ ਜਿੱਤੀ ਹੈ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਦੀ ਪਾਰੀ 31.5 ਓਵਰਾਂ ਵਿੱਚ 140 ਦੌੜਾਂ ’ਤੇ ਹੀ ਸਿਮਟ ਗਈ। ਆਸਟਰੇਲੀਆ ਲਈ ਸੀਨ ਐਬੋਟ ਨੇ 30 ਅਤੇ ਮੈਥਿਊ ਸ਼ਾਰਟ ਨੇ 22 ਦੌੜਾਂ ਦਾ ਯੋਗਦਾਨ ਪਾਇਆ। ਬਾਕੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਇਸ ਤੋਂ ਵੀ ਨਿਰਾਸ਼ਾਜਨਕ ਰਿਹਾ। ਉਧਰ ਆਸਟਰੇਲੀਆ ਲਈ ਸ਼ਾਹੀਨ ਅਫਰੀਦੀ ਅਤੇ ਨਸੀਮ ਸ਼ਾਹ ਨੇ 3-3, ਜਦਕਿ ਹੈਰਿਸ ਰੌਫ ਨੇ ਦੋ ਅਤੇ ਮੁਹੰਮਦ ਹਸਨੈਨ ਨੇ ਇੱਕ ਵਿਕਟ ਲਈ। ਆਸਟਰੇਲੀਆ ਨੇ ਇਹ ਟੀਚਾ 26.5 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ’ਤੇ 143 ਦੌੜਾਂ ਬਣਾ ਕੇ ਪੂਰਾ ਕਰ ਲਿਆ। ਪਾਕਿਸਤਾਨ ਲਈ ਸੈਮ ਆਯੂਬ ਨੇ 42, ਅਬਦੁੱਲਾ ਸ਼ਫੀਕ ਨੇ 37, ਕਪਤਾਨ ਮੁਹੰਮਦ ਰਿਜ਼ਵਾਨ ਨੇ ਨਾਬਾਦ 30 ਅਤੇ ਬਾਬਰ ਆਜ਼ਮ ਨੇ ਨਾਬਾਦ 28 ਦੌੜਾਂ ਦੀ ਪਾਰੀ ਖੇਡੀ। ਆਸਟਰੇਲੀਆ ਲਈ ਦੋਵੇਂ ਵਿਕਟਾਂ ਲੈਂਂਸਲ ਮੋਰਿਸ ਨੇ ਲਈਆਂ।
ਘਰੇਲੂ ਟੀਮ ਵਿੱਚ ਕਪਤਾਨ ਪੈਟ ਕਮਿਨਸ, ਸਟੀਵਨ ਸਮਿਥ, ਜੋਸ਼ ਹੇਜ਼ਲਵੁੱਡ, ਮਿਸ਼ੇਲ ਸਟਾਰਕ ਅਤੇ ਮਾਰਨਸ ਲਾਬੂਸ਼ੇਨ ਵਰਗੇ ਆਪਣੇ ਸਟਾਰ ਖਿਡਾਰੀਆਂ ਤੋਂ ਬਿਨਾਂ ਖੇਡ ਰਹੀ ਸੀ। ਇਨ੍ਹਾਂ ਨੂੰ ਭਾਰਤ ਖ਼ਿਲਾਫ਼ ਸ਼ੁਰੂ ਹੋਣ ਵਾਲੀ ਟੈਸਟ ਲੜੀ ਦੇ ਪਹਿਲੇ ਮੈਚ ਲਈ ਆਰਾਮ ਦਿੱਤਾ ਗਿਆ ਸੀ। ਇਹ ਲੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਕਾਫੀ ਅਹਿਮ ਮੰਨੀ ਜਾ ਰਹੀ ਹੈ। ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਭਾਰਤ ਲਈ ਇਸ ਲੜੀ ਵਿੱਚ ਚੰਗਾ ਪ੍ਰਦਰਸ਼ਨ ਜ਼ਰੂਰੀ ਹੈ। -ਏਪੀ