For the best experience, open
https://m.punjabitribuneonline.com
on your mobile browser.
Advertisement

ਕ੍ਰਿਕਟ: ਪਾਕਿਸਤਾਨ-ਏ ਨੇ ਐਮਰਜਿੰਗ ਏਸ਼ੀਆ ਕੱਪ ਜਿੱਤਿਆ

11:01 PM Jul 23, 2023 IST
ਕ੍ਰਿਕਟ  ਪਾਕਿਸਤਾਨ ਏ ਨੇ ਐਮਰਜਿੰਗ ਏਸ਼ੀਆ ਕੱਪ ਜਿੱਤਿਆ
ਪਾਕਿਸਤਾਨ ਦਾ ਬੱਲੇਬਾਜ਼ ਤਈਅਬ ਤਾਹਿਰ ਸ਼ਾਟ ਖੇਡਦਾ ਹੋਇਆ। -ਫੋਟੋ: ਪੀਟੀਆਈ
Advertisement

ਕੋਲੰਬੋ, 23 ਜੁਲਾਈ
ਪਾਕਿਸਤਾਨ-ਏ ਕ੍ਰਿਕਟ ਟੀਮ ਨੇ ਤਈਅਬ ਤਾਹਿਰ (108 ਦੌੜਾਂ) ਦੇ ਸੈਂਕੜੇ ਅਤੇ ਸਲਾਮੀ ਬੱਲਬਾਜ਼ਾਂ ਸੈਮ ਅਯੂਬ (59 ਦੌੜਾਂ) ਅਤੇ ਸਾਹਿਬਜ਼ਾਦਾ ਫਰਹਾਨ (65 ਦੌੜਾਂ) ਦੇ ਨੀਮ ਸੈਂਕੜਿਆਂ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਇੱਥੇ ਭਾਰਤ-ਏ ਨੂੰ 129 ਦੌੜਾਂ ਨਾਲ ਹਰਾ ਕੇ ਐਮਰਜਿੰਗ ਏਸ਼ੀਆ ਕੱਪ ਜਿੱਤ ਲਿਆ। ਪਾਕਿਸਤਾਨ ਨੇ ਜਿੱਤ ਲਈ 353 ਦੌੜਾਂ ਦੇ ਦਾ ਟੀਚਾ ਦਿੱਤਾ ਸੀ ਜਿਸ ਦੇ ਜਵਾਬ ’ਚ ਭਾਰਤੀ ਟੀਮ 40 ਓਵਰਾਂ ’ਚ ਸਿਰਫ 224 ਦੌੜਾਂ ’ਤੇ ਹੀ ਆਊਟ ਹੋ ਗਈ। ਪਾਕਿਸਤਾਨ ਵੱਲੋਂ ਐੱਸ. ਮੁਕੀਮ ਨੇ 3 ਵਿਕਟਾਂ ਜਦਕਿ ਐੱਮ. ਮੁਮਤਾਜ਼, ਅਰਸ਼ਦ ਇਕਬਾਲ ਅਤੇ ਮੁਹੰਮਦ ਵਸੀਮ (ਜੂਨੀਅਰ) ਨੇ 2-2 ਵਿਕਟਾਂ ਹਾਸਲ ਕੀਤੀਆਂ।

Advertisement

Advertisement
Tags :
Author Image

Advertisement
Advertisement
×