For the best experience, open
https://m.punjabitribuneonline.com
on your mobile browser.
Advertisement

ਕ੍ਰਿਕਟ: ਪੰਜਾਬ ਦੀ ਥਾਂ ਤ੍ਰਿਪੁਰਾ ਵੱਲੋਂ ਖੇਡੇਗਾ ਮਨਦੀਪ ਸਿੰਘ

08:56 AM Aug 11, 2024 IST
ਕ੍ਰਿਕਟ  ਪੰਜਾਬ ਦੀ ਥਾਂ ਤ੍ਰਿਪੁਰਾ ਵੱਲੋਂ ਖੇਡੇਗਾ ਮਨਦੀਪ ਸਿੰਘ
Advertisement

ਨਵੀਂ ਦਿੱਲੀ: ਭਾਰਤੀ ਬੱਲੇਬਾਜ਼ ਮਨਦੀਪ ਸਿੰਘ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਦੀ ਟੀਮ ਵੱਲੋਂ 14 ਸਾਲ ਖੇਡਣ ਮਗਰੋਂ ਉਹ ਆਗਾਮੀ ਘਰੇਲੂ ਸੀਜ਼ਨ ’ਚ ਤ੍ਰਿਪੁਰਾ ਵੱਲੋਂ ਖੇਡੇਗਾ। ਮਨਦੀਪ ਨੇ ਭਾਰਤ ਵੱਲੋਂ 2016 ’ਚ ਜ਼ਿੰਬਾਬਵੇ ਖ਼ਿਲਾਫ਼ ਤਿੰਨ ਕੌਮਾਂਤਰੀ ਟੀ-20 ਮੈਚ ਖੇਡੇ ਸਨ। ਮਨਦੀਪ ਨੇ ਇੰਸਟਾਗ੍ਰਾਮ ’ਤੇ ਆਪਣੇ ਫ਼ੈਸਲੇ ਦਾ ਐਲਾਨ ਕਰਦਿਆਂ ਲਿਖਿਆ, ‘‘ਪੰਜਾਬ ਨਾਲ ਜੂਨੀਅਰ ਪੱਧਰ ਤੋਂ ਲੈ ਕੇ ਸੀਨੀਅਰ ਪੱਧਰ ਤੱਕ ਮੇਰਾ ਸਫ਼ਰ ਸ਼ਾਨਦਾਰ ਰਿਹਾ। ਪਰ ਕਾਫੀ ਸੋਚ ਵਿਚਾਰ ਕਰਨ ਮਗਰੋਂ ਮੈਨੂੰ ਲੱਗਾ ਕਿ ਹੁਣ ਆਪਣੇ ਕਰੀਅਰ ਦਾ ਨਵਾਂ ਅਧਿਆਏ ਸ਼ੁਰੂ ਕਰਨ ਦਾ ਵੇਲਾ ਆ ਗਿਆ ਹੈ ਤੇ ਇਸ ਕਰਕੇ ਮੈਂ ਅਗਲੇ ਘਰੇਲੂ ਸੀਜ਼ਨ ’ਚ ਤ੍ਰਿਪੁਰਾ ਵੱਲੋਂ ਖੇਡਣ ਦਾ ਫ਼ੈਸਲਾ ਕੀਤਾ ਹੈ।’’ ਉਸ ਦੇ ਨਾਮ 99 ਮੈਚਾਂ ’ਚ 15 ਸੈਂਕੜਿਆਂ ਸਣੇ 47.76 ਦੀ ਔਸਤ ਨਾਲ 6448 ਦੌੜਾਂ ਦਰਜ ਹਨ। -ਪੀਟੀਆਈ

Advertisement

Advertisement
Author Image

Advertisement
Advertisement
×