ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕ੍ਰਿਕਟ: ਦੂਜੇ ਟੈਸਟ ’ਚ ਬੰਗਲਾਦੇਸ਼ ਖ਼ਿਲਾਫ਼ ਭਾਰਤ ਦੀ ਸਥਿਤੀ ਮਜ਼ਬੂਤ

07:10 AM Oct 01, 2024 IST
ਮੈਚ ਦੌਰਾਨ ਤੀਜੇ ਅੰਪਾਇਰ ਦੇ ਫ਼ੈਸਲੇ ਦੀ ਉਡੀਕ ਕਰਦੇ ਹੋਏ ਭਾਰਤੀ ਖਿਡਾਰੀ। -ਫੋਟੋ: ਪੀਟੀਆਈ

ਕਾਨਪੁਰ, 30 ਸਤੰਬਰ
ਸਟਾਰ ਆਫ ਸਪਿੰਨਰ ਰਵੀਚੰਦਰਨ ਅਸ਼ਿਵਨ ਨੇ ਮੀਂਹ ਕਾਰਨ ਪ੍ਰਭਾਵਿਤ ਹੋਏ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਖੇਡ ਖ਼ਤਮ ਹੋਣ ਤੋਂ ਪਹਿਲਾਂ ਬੰਗਲਾਦੇਸ਼ ਦੀਆਂ ਦੋ ਵਿਕਟਾਂ ਲੈ ਕੇ ਭਾਰਤ ਨੂੰ ਮਜ਼ਬੂਤ ਸਥਿਤੀ ’ਚ ਪਹੁੰਚਾ ਦਿੱਤਾ ਅਤੇ ਹੁਣ ਆਖ਼ਰੀ ਦਿਨ ਵੀ ਨਤੀਜਾ ਨਿਕਲਣ ਦੀ ਉਮੀਦ ਦਿਖਾਈ ਦੇ ਰਹੀ ਹੈ। ਭਾਰੀ ਮੀਂਹ ਮਗਰੋਂ ਮੈਦਾਨ ਗਿੱਲਾ ਹੋਣ ਕਾਰਨ ਦੂਜੇ ਅਤੇ ਤੀਜੇ ਦਿਨ ਖੇਡ ਨਾ ਹੋਣ ਤੋਂ ਬਾਅਦ ਅੱਜ ਚੌਥੇ ਦਿਨ ਮੈਚ ’ਚ ਕਾਫ਼ੀ ਉਤਰਾਅ-ਚੜਾਅ ਦੇਖਣ ਨੂੰ ਮਿਲੇ। ਪੂਰੇ ਦਿਨ ’ਚ 18 ਵਿਕਟਾਂ ਡਿੱਗੀਆਂ। ਭਾਰਤ ਨੇ ਸਭ ਤੋਂ ਤੇਜ਼ 50, 100 ਅਤੇ 200 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 27,000 ਕੌਮਾਂਤਰੀ ਦੌੜਾਂ ਪੂਰੀਆਂ ਕੀਤੀਆਂ ਅਤੇ ਰਵਿੰਦਰ ਜਡੇਜਾ ਨੇ 300ਵੀਂ ਵਿਕਟ ਲਈ।
ਬੰਗਲਾਦੇਸ਼ ਨੇ ਮੋਮਿਨੁਲ ਹੱਕ ਦੇ ਸੈਂਕੜੇ ਦੀ ਮਦਦ ਨਾਲ ਪਹਿਲੀ ਪਾਰ ਵਿੱਚ 233 ਦੌੜਾਂ ਬਣਾਈਆਂ, ਜਿਸ ਮਗਰੋਂ ਭਾਰਤ ਨੇ ਬੱਲੇਬਾਜ਼ੀ ਕਰਦਿਆ ਪਹਿਲੀ ਪਾਰੀ ਨੌਂ ਵਿਕਟਾਂ ’ਤੇ 285 ਦੌੜਾਂ ਦੀ ਐਲਾਨ ਦਿੱਤੀ। ਜਵਾਬ ਵਿੱਚ ਚੌਥੇ ਦਿਨ ਦੀ ਖੇਡ ਖ਼ਤਮ ਹੋਣ ’ਤੇ ਬੰਗਲਾਦੇਸ਼ ਨੇ ਦੋ ਵਿਕਟਾਂ ਦੇ ਨੁਕਸਾਨ ’ਤੇ 26 ਦੌੜਾਂ ਬਣਾਈਆਂ ਅਤੇ ਉਹ ਹੁਣ ਵੀ ਭਾਰਤ ਦੀ ਪਹਿਲੀ ਪਾਰ ਦੇ ਸਕੋਰ ਤੋਂ 26 ਦੌੜਾਂ ਪਿੱਛੇ ਹੈ।
ਭਾਰਤ ਲਈ ਯਸ਼ਸਵੀ ਜੈਸਵਾਲ ਨੇ 51 ਗੇਂਦਾਂ ਵਿੱਚ 72 ਦੌੜਾਂ ਬਣਾਈਆਂ। ਭਾਰਤ ਨੇ 50 ਦੌੜਾਂ ਤੀਜੇ ਓਵਰ ’ਚ ਹੀ ਪੂਰੀਆਂ ਕਰ ਲਈਆਂ। ਸ਼ੁਭਮਨ ਗਿੱਲ ਨੇ 39, ਵਿਰਾਟ ਕੋਹਲੀ ਨੇ 47 ਦੌੜਾਂ ਬਣਾਈਆਂ। ਇਸ ਪਾਰੀ ਦੌਰਾਨ ਕੋਹਲੀ ਕੌਮਾਂਤਰੀ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਨੂੰ ਮਿਲਾ ਕੇ 27,000 ਦੌੜਾਂ ਦਾ ਅੰਕੜਾ ਪਾਰ ਕਰਨ ਵਾਲਾ ਚੌਥਾ ਬੱਲੇਬਾਜ਼ ਬਣਿਆ। ਇਸ ਸੂਚੀ ਵਿੱਚ ਸਚਿਨ ਤੇਂਦੁਲਕਰ (34,357), ਸ੍ਰੀਲੰਕਾ ਦਾ ਕੁਮਾਰ ਸੰਗਕਾਰਾ (28,016) ਅਤੇ ਤੀਜੇ ਸਥਾਨ ’ਤੇ ਆਸਟਰੇਲੀਆ ਦਾ ਰਿੱਕੀ ਪੋਂਟਿੰਗ (27,483) ਹੈ।
ਭਾਰਤ ਲਈ ਕੇਐੱਲ ਰਾਹੁਲ ਨੇ 43 ਗੇਂਦਾਂ ਵਿੱਚ 68 ਦੌੜਾਂ ਬਣਾਈਆਂ। ਭਾਰਤ ਨੇ ਗਿਆਰ੍ਹਵੇਂ ਓਵਰ ’ਚ 100 ਦੌੜਾਂ ਬਣਾ ਕੇ ਆਪਣਾ ਹੀ ਰਿਕਾਰਡ ਬਿਹਤਰ ਕੀਤਾ। ਇਸ ਮਗਰੋਂ ਭਾਰਤ ਨੇ ਸਭ ਤੋਂ ਤੇਜ਼ 200 ਦੌੜਾਂ ਬਣਾਉਣ ਦਾ ਆਸਟਰੇਲੀਆ ਦਾ ਰਿਕਾਰਡ ਤੋੜਿਆ, ਜੋ ਉਸ ਨੇ ਪਾਕਿਸਤਾਨ ਖ਼ਿਲਾਫ਼ 2017 ਦੇ ਸਿਡਨੀ ਟੈਸਟ ’ਚ ਬਣਾਇਆ ਸੀ। ਭਾਰਤ ਨੇ 24.5 ਓਵਰ ਵਿੱਚ ਹੀ 200 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਭਾਰਤ ਲਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਤਿੰਨ, ਜਦਕਿ ਮੁਹੰਮਦ ਸਿਰਾਜ, ਆਕਾਸ਼ਦੀਪ ਅਤੇ ਆਰ ਅਸ਼ਿਵਨ ਨੇ ਦੋ-ਦੋ ਵਿਕਟਾਂ ਲਈਆਂ। ਪਹਿਲੇ ਦਿਨ ਦੇ ਸਕੋਰ ਤਿੰਨ ਵਿਕਟਾਂ ’ਤੇ 107 ਦੌੜਾਂ ਤੋਂ ਅੱਗੇ ਖੇਡਦਿਆਂ ਬੰਗਲਾਦੇਸ਼ ਨੇ ਮੁਸ਼ਫਿਕੁਰ ਰਹੀਮ (11) ਦੀ ਵਿਕਟ ਛੇਵੇਂ ਓਵਰ ’ਚ ਗੁਆਈ, ਜਿਸ ਨੂੰ ਜਸਪ੍ਰੀਤ ਬੁਮਰਾਹ ਨੇ ਬੋਲਡ ਕੀਤਾ।
ਇਸੇ ਤਰ੍ਹਾਂ ਲਿਟਨ ਦਾਸ 13 ਅਤੇ ਆਪਣਾ ਆਖ਼ਰੀ ਟੈਸਟ ਖੇਡ ਰਿਹਾ ਸ਼ਾਕਿਬ ਅਲ ਹਸਨ ਨੌਂ ਦੌੜਾਂ ਬਣਾ ਕੇ ਆਊਟ ਹੋ ਗਿਆ। -ਪੀਟੀਆਈ

Advertisement

300 ਵਿਕਟਾਂ ਲੈਣ ਵਾਲਾ ਸੱਤਵਾਂ ਭਾਰਤੀ ਬਣਿਆ ਰਵਿੰਦਰ ਜਡੇਜਾ

ਰਵਿੰਦਰ ਜਡੇਜਾ ਭਾਰਤ ਲਈ 300 ਵਿਕਟਾਂ ਲੈਣ ਵਾਲਾ ਸੱਤਵਾਂ ਗੇਂਦਬਾਜ਼ ਬਣ ਗਿਆ, ਜਦੋਂ ਉਸ ਨੇ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਦੇ ਚੌਥੇ ਦਿਨ ਖਾਲਿਦ ਮਹਿਮੂਦ ਦੀ ਵਿਕਟ ਲਈ। ਜਡੇਜਾ ਨੇ ਮਹਿਮੂਦ ਦਾ ਰਿਟਰਨ ਕੈਚ ਫੜ ਕੇ ਬੰਗਲਾਦੇਸ਼ ਦੀ ਪਾਰੀ ਖ਼ਤਮ ਕੀਤੀ। ਬੰਗਲਾਦੇਸ਼ ਨੇ ਪਹਿਲੀ ਪਾਰੀ ਵਿੱਚ 233 ਦੌੜਾਂ ਬਣਾਈਆਂ। ਭਾਰਤ ਲਈ 300 ਟੈਸਟ ਵਿਕਟ ਲੈਣ ਵਾਲੇ ਗੇਂਦਬਾਜ਼ਾਂ ਵਿੱਚ ਅਨਿਲ ਕੁੰਬਲੇ (619), ਆਰ ਅਸ਼ਿਵਨ (524), ਕਪਿਲ ਦੇਵ (434), ਹਰਭਜਨ ਸਿੰਘ (417), ਇਸ਼ਾਂਤ ਸ਼ਰਮਾ (311) ਅਤੇ ਜ਼ਹੀਰ ਖ਼ਾਨ (311) ਸ਼ਾਮਲ ਹਨ। ਜਡੇਜਾ ਨੇ 74 ਟੈਸਟ ’ਚ ਇਹ ਅੰਕੜਾ ਪ੍ਰਾਪਤ ਕੀਤਾ ਹੈ। ਉਹ 300 ਵਿਕਟ ਅਤੇ 3000 ਟੈਸਟ ਦੌੜਾਂ ਸਭ ਤੋਂ ਤੇਜ਼ੀ ਨਾਲ ਪੂਰਾ ਕਰਨ ਵਾਲੇ ਇੰਗਲੈਂਡ ਦੇ ਇਆਨ ਬਾਥਮ ਮਗਰੋਂ ਦੂਜਾ ਖਿਡਾਰੀ ਬਣ ਗਿਆ ਹੈ।

Advertisement
Advertisement