ਕਿ੍ਕਟ: ਭਾਰਤੀ ਬੱਲੇਬਾਜ਼ਾਂ ਨੇ ਮੁੜ ਨਿਰਾਸ਼ ਕੀਤਾ
06:43 AM Jan 04, 2025 IST
ਸਿਡਨੀ, 3 ਜਨਵਰੀ
ਰੋਹਿਤ ਸ਼ਰਮਾ ਨੇ ਭਾਵੇਂ ਟੀਮ ਦੇ ਹਿੱਤ ਲਈ ਖੁਦ ਨੂੰ ਬਾਹਰ ਰੱਖਣ ਦਾ ਫ਼ੈਸਲਾ ਕੀਤਾ ਪਰ ਨਵੇਂ ਸਾਲ ਵਿੱਚ ਵੀ ਭਾਰਤੀ ਬੱਲੇਬਾਜ਼ਾਂ ਦਾ ਹਾਲ ਨਹੀਂ ਬਦਲਿਆ ਅਤੇ ਆਸਟਰੇਲੀਆ ਖ਼ਿਲਾਫ਼ ਪੰਜਵੇਂ ਅਤੇ ਆਖਰੀ ਟੈਸਟ ਦੇ ਪਹਿਲੇ ਦਿਨ ਅੱਜ ਪੂਰੀ ਟੀਮ 185 ਦੌੜਾਂ ’ਤੇ ਸਿਮਟ ਗਈ। ਵਿਰਾਟ ਕੋਹਲੀ 17 ਦੌੜਾਂ ਬਣਾ ਕੇ ਆਊਟ ਹੋਇਆ। ਆਫ ਸਟੰਪ ਤੋਂ ਬਾਹਰ ਜਾਂਦੀ ਗੇਂਦ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੀ ਹੈ ਅਤੇ ਇੱਥੇ ਵੀ ਉਸ ਨੇ ਆਸਾਨੀ ਨਾਲ ਆਪਣੀ ਵਿਕਟ ਗੁਆ ਦਿੱਤੀ। ਭਾਰਤ ਲਈ ਸਭ ਤੋਂ ਵੱਧ 40 ਦੌੜਾਂ ਰਿਸ਼ਭ ਪੰਤ ਨੇ ਬਣਾਈਆਂ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਨੇ 26, ਬੁਮਰਾਹ ਨੇ 22 ਤੇ ਸ਼ੁਭਮਨ ਗਿੱਲ ਨੇ 20 ਦੌੜਾਂ ਦਾ ਯੋਗਦਾਨ ਦਿੱਤਾ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟਰੇਲੀਆ ਨੇ ਇਕ ਵਿਕਟ ’ਤੇ ਨੌਂ ਦੌੜਾਂ ਬਣਾ ਲਈਆਂ ਸਨ। ਕਪਤਾਨ ਜਸਪ੍ਰੀਤ ਬੁਮਰਾਹ ਨੇ ਖਰਾਬ ਲੈਅ ਨਾਲ ਜੂਝ ਰਹੇ ਉਸਮਾਨ ਖਵਾਜਾ ਨੂੰ ਪਵੇਲੀਅਨ ਭੇਜਿਆ। -ਪੀਟੀਆਈ
Advertisement
Advertisement