For the best experience, open
https://m.punjabitribuneonline.com
on your mobile browser.
Advertisement

ਕ੍ਰਿਕਟ: ਭਾਰਤ ਨੇ ਇੰਗਲੈਂਡ ਤੋਂ ਟੈਸਟ ਲੜੀ ਜਿੱਤੀ

08:01 AM Mar 10, 2024 IST
ਕ੍ਰਿਕਟ  ਭਾਰਤ ਨੇ ਇੰਗਲੈਂਡ ਤੋਂ ਟੈਸਟ ਲੜੀ ਜਿੱਤੀ
ਐਂਡਰਸਨ 700 ਟੈਸਟ ਵਿਕਟਾਂ ਲੈਣ ਵਾਲਾ ਪਹਿਲਾ ਤੇਜ਼ ਗੇਂਦਬਾਜ਼ ਬਣਿਆ ਧਰਮਸ਼ਾਲਾ: ਇੰਗਲੈਂਡ ਦਾ ਜੇਮਸ ਐਂਡਰਸਨ ਟੈਸਟ ਕ੍ਰਿਕਟ ਵਿੱਚ 700 ਵਿਕਟਾਂ ਲੈਣ ਵਾਲਾ ਪਹਿਲਾ ਤੇਜ਼ ਗੇਂਦਬਾਜ਼ ਅਤੇ ਕੁੱਲ ਮਿਲਾ ਕੇ ਤੀਜਾ ਗੇਂਦਬਾਜ਼ ਬਣ ਗਿਆ ਹੈ। ਆਪਣਾ 187ਵਾਂ ਟੈਸਟ ਮੈਚ ਖੇਡ ਰਹੇ 41 ਸਾਲਾ ਐਂਡਰਸਨ ਨੇ ਅੱਜ ਇੱਥੇ ਭਾਰਤ ਖ਼ਿਲਾਫ਼ ਪੰਜਵੇਂ ਤੇ ਆਖਰੀ ਟੈਸਟ ਮੈਚ ਦੇ ਤੀਸਰੇ ਦਿਨ ਕੁਲਦੀਪ ਯਾਦਵ ਨੂੰ ਵਿਕਟ ਦੇ ਪਿੱਛੇ ਕੈਚ ਕਰਵਾ ਕੇ ਆਪਣੀ 700ਵੀਂ ਵਿਕਟ ਹਾਸਲ ਕੀਤੀ। ਟੈਸਟ ਕ੍ਰਿਕਟ ਵਿੱਚ 600 ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚ ਸਿਰਫ਼ ਦੋ ਤੇਜ਼ ਗੇਂਦਬਾਜ਼ ਹਨ। ਐਂਡਰਸਨ ਤੋਂ ਬਾਅਦ ਇਸ ਸੂਚੀ ਵਿੱਚ ਉਨ੍ਹਾਂ ਦੇ ਸਾਥੀ ਸਟੂਅਰਟ ਬਰਾਡ (604) ਦਾ ਨਾਂ ਸ਼ਾਮਲ ਹੈ। ਸਾਰੀਆਂ ਵੰਨਗੀਆਂ ਦੇ ਗੇਂਦਬਾਜ਼ਾਂ ਵਿੱਚ ਸ੍ਰੀਲੰਕਾ ਦਾ ਮਹਾਨ ਸਪਿੰਨਰ ਮੁਥੱਈਆ ਮੁਰਲੀਧਰਨ 800 ਵਿਕਟਾਂ ਲੈ ਕੇ ਸਿਖਰ ’ਤੇ ਹੈ, ਜਦੋਂਕਿ ਆਸਟਰੇਲੀਆ ਦਾ ਸ਼ੇਨ ਵਾਰਨ (708 ਵਿਕਟਾਂ) ਦੂਜੇ ਨੰਬਰ ’ਤੇ ਹੈ। -ਪੀਟੀਆਈ ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਕਿਫਾਇਤੀ ਗੇਂਦਬਾਜ਼ੀ ’ਤੇ ਧਿਆਨ ਦਿੱਤਾ: ਅਸ਼ਿਵਨ ਧਰਮਸ਼ਾਲਾ: ਰਵਿਚੰਦਰਨ ਅਸ਼ਿਵਨ ਨੇ ਇੰਗਲੈਂਡ ਖ਼ਿਲਾਫ਼ ਲੜੀ ਦੌਰਾਨ ਵੱਖ-ਵੱਖ ਐਕਸ਼ਨਾਂ ਅਤੇ ਗਤੀ ’ਤੇ ਕੰਮ ਕੀਤਾ ਹੈ। ਇਹ ਅਸ਼ਿਵਨ ਦਾ 100ਵਾਂ ਟੈਸਟ ਮੈਚ ਸੀ। ਇਸ ਸਟਾਰ ਆਫ ਸਪਿੰਨਰ ਨੇ ਕਿਹਾ ਕਿ ਭਾਰਤ ਦੀਆਂ ਵੱਖ-ਵੱਖ ਪ੍ਰਸਥਿਤੀਆਂ ਵਿੱਚ ਬਾਹਰੀ ਹਾਲਤਾਂ ’ਤੇ ਧਿਆਨ ਦਿੱਤੇ ਬਿਨਾਂ ਪ੍ਰਯੋਗ ਕਰਨਾ ਉਸ ਦੀ ਸਫਲਤਾ ਦਾ ਰਾਜ਼ ਹੈ। ਉਸ ਨੇ ਪੰਜ ਮੈਚਾਂ ਦੀ ਲੜੀ ਵਿੱਚ ਸਭ ਤੋਂ ਵੱਧ 26 ਵਿਕਟਾਂ ਹਾਸਲ ਕੀਤੀਆਂ ਹਨ। ਅਸ਼ਿਵਨ ਨੇ ਮੈਚ ਮਗਰੋਂ ਕਿਹਾ, ‘‘ਪੂਰੀ ਲੜੀ ਦੌਰਾਨ ਮੈਂ ਵੱਖ-ਵੱਖ ਐਕਸ਼ਨਾਂ ਅਤੇ ਰਫ਼ਤਾਰ ਨਾਲ ਗੇਂਦਬਾਜ਼ੀ ਕੀਤੀ ਹੈ। ਭਾਰਤ ਵਿੱਚ ਪ੍ਰਸਥਿਤੀਆਂ ਵੱਖ-ਵੱਖ ਹੁੰਦੀਆਂ ਹਨ। ਇੱਥੇ ਹਰੇਕ ਮੈਦਾਨ ਨਾਲ ਜੁੜੀਆਂ ਆਪਣੀਆਂ ਚੁਣੌਤੀਆਂ ਹਨ। ਲੋਕ ਮੇਰੇ ਬਾਰੇ ਕੀ ਸੋਚਦੇ ਹਨ, ਇਸ ਬਾਰੇ ਮੈਂ ਕਦੇ ਅਸਹਿਜ ਮਹਿਸੂਸ ਨਹੀਂ ਕਰਦਾ।’’ -ਪੀਟੀਆਈ
Advertisement

ਧਰਮਸ਼ਾਲਾ, 9 ਮਾਰਚ
ਰਵੀਚੰਦਰਨ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਭਾਰਤ ਨੇ ਇੱਥੇ ਪੰਜਵੇਂ ਤੇ ਆਖਰੀ ਟੈਸਟ ਮੈਚ ਦੇ ਤੀਸਰੇ ਦਿਨ ਇੰਗਲੈਂਡ ਨੂੰ ਪਾਰੀ ਅਤੇ 64 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਮੇਜ਼ਬਾਨ ਟੀਮ ਨੇ ਪੰਜ ਮੈਚਾਂ ਦੀ ਲੜੀ 4-1 ਨਾਲ ਆਪਣੇ ਨਾਮ ਕਰ ਲਈ। ਆਪਣਾ 100ਵਾਂ ਟੈਸਟ ਮੈਚ ਖੇਡਦੇ ਹੋਏ ਅਸ਼ਵਿਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਨੌਂ ਵਿਕਟਾਂ ਹਾਸਲ ਕੀਤੀਆਂ। ਉਸ ਨੇ ਦੂਜੀ ਪਾਰੀ ਵਿੱਚ ਪੰਜ ਵਿਕਟਾਂ ਲਈਆਂ, ਜਦੋਂਕਿ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਝਟਕਾਈਆਂ ਸਨ।
ਇੰਗਲੈਂਡ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 218 ’ਤੇ ਆਊਟ ਹੋ ਗਈ ਸੀ। ਇਸ ਦੇ ਜਵਾਬ ਵਿੱਚ ਭਾਰਤ ਨੇ 477 ਦੌੜਾਂ ਬਣਾ ਕੇ 259 ਦੌੜਾਂ ਦੀ ਲੀਡ ਹਾਸਲ ਕਰ ਲਈ। ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ ਤੀਸਰੇ ਦਿਨ 195 ਦੌੜਾਂ ਹੀ ਬਣਾ ਸਕੀ। ਉਸ ਦੇ ਜ਼ਿਆਦਾਤਰ ਬੱਲੇਬਾਜ਼ਾਂ ਨੇ ਖ਼ਰਾਬ ਸ਼ਾਟ ਖੇਡੇ। ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਲੈਣ ਵਾਲੇ ਅਸ਼ਿਵਨ ਨੇ ਦੂਸਰੀ ਪਾਰੀ ਵਿੱਚ 77 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਵੱਲੋਂ ਜੋਅ ਰੂਟ ਨੇ ਸਭ ਤੋਂ ਵੱਧ 84 ਦੌੜਾਂ ਬਣਾਈਆਂ। ਭਾਰਤ ਪੰਜ ਮੈਚਾਂ ਦੀ ਲੜੀ ਪਹਿਲਾਂ ਹੀ ਆਪਣੇ ਨਾਮ ਕਰ ਚੁੱਕਿਆ ਹੈ। ਉਸ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅਹਿਮ ਅੰਕ ਹਾਸਲ ਕਰਨ ਲਈ ਵੱਡੀ ਜਿੱਤ ਦੀ ਲੋੜ ਸੀ। ਭਾਰਤ ਲਈ ਇਹ ਜਿੱਤ ਇਸ ਲਈ ਵੀ ਅਹਿਮ ਹੈ ਕਿਉਂਕਿ ਉਸ ਨੇ ਵਿਰਾਟ ਕੋਹਲੀ ਅਤੇ ਮੁਹੰਮਦ ਸ਼ਮੀ ਵਰਗੇ ਸੀਨੀਅਰ ਖਿਡਾਰੀਆਂ ਦੀ ਗ਼ੈਰ-ਮੌਜੂਦਗੀ ਵਿੱਚ ਇਹ ਲੜੀ ਖੇਡੀ ਹੈ। ਇਸ ਤਰ੍ਹਾਂ ਯਸ਼ਸਵੀ ਜੈਸਵਾਲ ਵਰਗੇ ਖਿਡਾਰੀਆਂ ਨੇ ਮੌਕੇ ਦਾ ਪੂਰਾ ਫ਼ਾਇਦਾ ਉਠਾਇਆ। ਰੋਹਿਤ ਸ਼ਰਮਾ (103 ਦੌੜਾਂ) ਅਤੇ ਸ਼ੁਭਮਨ ਗਿੱਲ (110 ਦੌੜਾਂ) ਨੇ ਸ਼ਾਨਦਾਰ ਸੈਂਕੜੇ ਜੜੇ ਜਦੋਂਕਿ ਪਹਿਲੀ ਵਾਰ ਖੇਡ ਰਹੇ ਦੇਵਦੱਤ ਪੱਡੀਕਲ (65 ਦੌੜਾਂ), ਜੈਸਵਾਲ (67 ਦੌੜਾਂ) ਤੇ ਸਰਫ਼ਰਾਜ਼ ਖਾਨ (56) ਨੇ ਮਹੱਤਵਪੂਰਨ ਨੀਮ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਇੰਗਲੈਂਡ ਦੇ ਗੇਂਦਬਾਜ਼ ਸ਼ੋਏਬ ਬਸ਼ੀਰ ਨੇ ਪੰਜ ਵਿਕਟਾਂ ਲਈਆਂ। -ਪੀਟੀਆਈ

Advertisement

ਐਂਡਰਸਨ 700 ਟੈਸਟ ਵਿਕਟਾਂ ਲੈਣ ਵਾਲਾ ਪਹਿਲਾ ਤੇਜ਼ ਗੇਂਦਬਾਜ਼ ਬਣਿਆ

ਧਰਮਸ਼ਾਲਾ: ਇੰਗਲੈਂਡ ਦਾ ਜੇਮਸ ਐਂਡਰਸਨ ਟੈਸਟ ਕ੍ਰਿਕਟ ਵਿੱਚ 700 ਵਿਕਟਾਂ ਲੈਣ ਵਾਲਾ ਪਹਿਲਾ ਤੇਜ਼ ਗੇਂਦਬਾਜ਼ ਅਤੇ ਕੁੱਲ ਮਿਲਾ ਕੇ ਤੀਜਾ ਗੇਂਦਬਾਜ਼ ਬਣ ਗਿਆ ਹੈ। ਆਪਣਾ 187ਵਾਂ ਟੈਸਟ ਮੈਚ ਖੇਡ ਰਹੇ 41 ਸਾਲਾ ਐਂਡਰਸਨ ਨੇ ਅੱਜ ਇੱਥੇ ਭਾਰਤ ਖ਼ਿਲਾਫ਼ ਪੰਜਵੇਂ ਤੇ ਆਖਰੀ ਟੈਸਟ ਮੈਚ ਦੇ ਤੀਸਰੇ ਦਿਨ ਕੁਲਦੀਪ ਯਾਦਵ ਨੂੰ ਵਿਕਟ ਦੇ ਪਿੱਛੇ ਕੈਚ ਕਰਵਾ ਕੇ ਆਪਣੀ 700ਵੀਂ ਵਿਕਟ ਹਾਸਲ ਕੀਤੀ। ਟੈਸਟ ਕ੍ਰਿਕਟ ਵਿੱਚ 600 ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚ ਸਿਰਫ਼ ਦੋ ਤੇਜ਼ ਗੇਂਦਬਾਜ਼ ਹਨ। ਐਂਡਰਸਨ ਤੋਂ ਬਾਅਦ ਇਸ ਸੂਚੀ ਵਿੱਚ ਉਨ੍ਹਾਂ ਦੇ ਸਾਥੀ ਸਟੂਅਰਟ ਬਰਾਡ (604) ਦਾ ਨਾਂ ਸ਼ਾਮਲ ਹੈ। ਸਾਰੀਆਂ ਵੰਨਗੀਆਂ ਦੇ ਗੇਂਦਬਾਜ਼ਾਂ ਵਿੱਚ ਸ੍ਰੀਲੰਕਾ ਦਾ ਮਹਾਨ ਸਪਿੰਨਰ ਮੁਥੱਈਆ ਮੁਰਲੀਧਰਨ 800 ਵਿਕਟਾਂ ਲੈ ਕੇ ਸਿਖਰ ’ਤੇ ਹੈ, ਜਦੋਂਕਿ ਆਸਟਰੇਲੀਆ ਦਾ ਸ਼ੇਨ ਵਾਰਨ (708 ਵਿਕਟਾਂ) ਦੂਜੇ ਨੰਬਰ ’ਤੇ ਹੈ। -ਪੀਟੀਆਈ

ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਕਿਫਾਇਤੀ ਗੇਂਦਬਾਜ਼ੀ ’ਤੇ ਧਿਆਨ ਦਿੱਤਾ: ਅਸ਼ਿਵਨ

ਧਰਮਸ਼ਾਲਾ: ਰਵਿਚੰਦਰਨ ਅਸ਼ਿਵਨ ਨੇ ਇੰਗਲੈਂਡ ਖ਼ਿਲਾਫ਼ ਲੜੀ ਦੌਰਾਨ ਵੱਖ-ਵੱਖ ਐਕਸ਼ਨਾਂ ਅਤੇ ਗਤੀ ’ਤੇ ਕੰਮ ਕੀਤਾ ਹੈ। ਇਹ ਅਸ਼ਿਵਨ ਦਾ 100ਵਾਂ ਟੈਸਟ ਮੈਚ ਸੀ। ਇਸ ਸਟਾਰ ਆਫ ਸਪਿੰਨਰ ਨੇ ਕਿਹਾ ਕਿ ਭਾਰਤ ਦੀਆਂ ਵੱਖ-ਵੱਖ ਪ੍ਰਸਥਿਤੀਆਂ ਵਿੱਚ ਬਾਹਰੀ ਹਾਲਤਾਂ ’ਤੇ ਧਿਆਨ ਦਿੱਤੇ ਬਿਨਾਂ ਪ੍ਰਯੋਗ ਕਰਨਾ ਉਸ ਦੀ ਸਫਲਤਾ ਦਾ ਰਾਜ਼ ਹੈ। ਉਸ ਨੇ ਪੰਜ ਮੈਚਾਂ ਦੀ ਲੜੀ ਵਿੱਚ ਸਭ ਤੋਂ ਵੱਧ 26 ਵਿਕਟਾਂ ਹਾਸਲ ਕੀਤੀਆਂ ਹਨ। ਅਸ਼ਿਵਨ ਨੇ ਮੈਚ ਮਗਰੋਂ ਕਿਹਾ, ‘‘ਪੂਰੀ ਲੜੀ ਦੌਰਾਨ ਮੈਂ ਵੱਖ-ਵੱਖ ਐਕਸ਼ਨਾਂ ਅਤੇ ਰਫ਼ਤਾਰ ਨਾਲ ਗੇਂਦਬਾਜ਼ੀ ਕੀਤੀ ਹੈ। ਭਾਰਤ ਵਿੱਚ ਪ੍ਰਸਥਿਤੀਆਂ ਵੱਖ-ਵੱਖ ਹੁੰਦੀਆਂ ਹਨ। ਇੱਥੇ ਹਰੇਕ ਮੈਦਾਨ ਨਾਲ ਜੁੜੀਆਂ ਆਪਣੀਆਂ ਚੁਣੌਤੀਆਂ ਹਨ। ਲੋਕ ਮੇਰੇ ਬਾਰੇ ਕੀ ਸੋਚਦੇ ਹਨ, ਇਸ ਬਾਰੇ ਮੈਂ ਕਦੇ ਅਸਹਿਜ ਮਹਿਸੂਸ ਨਹੀਂ ਕਰਦਾ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×