For the best experience, open
https://m.punjabitribuneonline.com
on your mobile browser.
Advertisement

ਕ੍ਰਿਕਟ: ਭਾਰਤ ਨੇ ਟੈਸਟ ਲੜੀ 2-0 ਨਾਲ ਜਿੱਤੀ

07:20 AM Oct 02, 2024 IST
ਕ੍ਰਿਕਟ  ਭਾਰਤ ਨੇ ਟੈਸਟ ਲੜੀ 2 0 ਨਾਲ ਜਿੱਤੀ
ਕਾਨਪੁਰ ਦੇ ਗਰੀਨ ਪਾਰਕ ਸਟੇਡੀਅਮ ਵਿੱਚ ਜੇਤੂ ਟਰਾਫੀ ਨਾਲ ਭਾਰਤੀ ਕ੍ਰਿਕਟ ਖਿਡਾਰੀ। -ਫੋਟੋ: ਪੀਟੀਆਈ
Advertisement

ਕਾਨਪੁਰ, 1 ਅਕਤੂਬਰ
ਭਾਰਤ ਨੇ ਅੱਜ ਇਥੇ ਦੂਜੇ ਤੇ ਆਖ਼ਰੀ ਕ੍ਰਿਕਟ ਟੈਸਟ ਮੈਚ ’ਚ ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ ਤੇ ਆਰ. ਅਸ਼ਿਵਨ ਦੀ ਸ਼ਾਨਦਾਰ ਗੇਂਦਬਾਜ਼ੀ ਮਗਰੋਂ ਜੈਸਵਾਲ ਦੇ ਨੀਮ ਸੈਂਕੜੇ ਸਦਕਾ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ। ਇਸ ਦੇ ਨਾਲ ਹੀ ਭਾਰਤ ਨੇ ਘਰੇਲੂ ਮੈਦਾਨਾਂ ’ਤੇ ਲਗਾਤਾਰ 18ਵੀਂ ਟੈਸਟ ਲੜੀ ਜਿੱਤ ਕੇ ਆਪਣੇ ਰਿਕਾਰਡ ’ਚ ਹੋਰ ਸੁਧਾਰ ਵੀ ਕਰ ਲਿਆ ਹੈ। ਰਵਿੰਦਰ ਜਡੇਜਾ ਦੀ ਅਗਵਾਈ ਹੇਠ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਬੰਗਲਾਦੇਸ਼ ਨੂੰ ਦੂਜੀ ਪਾਰੀ ’ਚ 146 ਦੌੜਾਂ ’ਤੇ ਹੀ ਸਮੇਟ ਦਿੱਤਾ। ਬੰਗਲਾਦੇਸ਼ ਨੇ ਪਹਿਲੀ ਪਾਰੀ ’ਚ 233 ਦੌੜਾਂ ਤੇ ਭਾਰਤ ਨੇ 285 ਦੌੜਾਂ ਬਣਾਈਆਂ ਸਨ। ਦੂਜੀ ਪਾਰੀ ਵਿੱਚ 95 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਯਸ਼ਸਵੀ ਜੈਸਵਾਲ (51 ਦੌੜਾਂ) ਅਤੇ ਵਿਰਾਟ ਕੋਹਲੀ (ਨਾਬਾਦ 29 ਦੌੜਾਂ) ਵੱਲੋਂ ਤੀਜੀ ਵਿਕਟ ਲਈ ਨਿਭਾਈ 58 ਦੌੜਾਂ ਦੀ ਭਾਈਵਾਲੀ ਸਦਕਾ 17.2 ਓਵਰਾਂ ਵਿੱਚ 3 ਵਿਕਟਾਂ ’ਤੇ 98 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਕਪਤਾਨ ਰੋਹਿਤ ਸ਼ਰਮਾ 8 ਦੌੜਾਂ ਤੇ ਸ਼ੁਭਮਨ ਗਿੱਲ 6 ਦੌੜਾਂ ਬਣਾ ਕੇ ਆਉੂਟ ਹੋਏ। ਬੰਗਲਾਦੇਸ਼ ਵੱਲੋਂ ਮੇਹਦੀ ਹਸਨ ਮਿਰਾਜ਼ ਨੇ ਦੋ ਵਿਕਟਾਂ ਲਈਆਂ ਜਦਕਿ ਤਈਜੁਲ ਇਸਲਾਮ ਨੂੰ ਇੱਕ ਵਿਕਟ ਮਿਲੀ। ਦੋਵਾਂ ਪਾਰੀਆਂ ’ਚ ਨੀਮ ਸੈਂਕੜੇ ਜੜਨ ਵਾਲੇ ਜੈਸਵਾਲ ਨੂੰ ‘ਪਲੇਅਰ ਆਫ ਦਿ ਮੈਚ’ ਅਤੇ ਰਵੀਚੰਦਰਨ ਅਸ਼ਿਵਨ ਨੂੰ ‘ਪਲੇਅਰ ਆਫ ਦਿ ਸੀਰੀਜ਼ ਚੁਣਿਆ ਗਿਆ। ਦੂਜੀ ਪਾਰੀ ’ਚ ਜਡੇਜਾ, ਬੁਮਰਾਹ ਤੇ ਅਸ਼ਿਵਨ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਅਕਾਸ਼ਦੀਪ ਨੂੰ ਇੱਕ ਵਿਕਟ ਮਿਲੀ। ਭਾਰਤ ਨੇ ਦੂਜੇ ਟੈਸਟ ਮੈਚ ’ਚ ਜਿੱਤ ਦੇ ਨਾਲ ਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਸੂਚੀ ਦੀ ਚੋਟੀ ’ਤੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। -ਪੀਟੀਆਈ

Advertisement

ਕੋਹਲੀ ਨੇ ਸ਼ਾਕਿਬ ਨੂੰ ਤੋਹਫ਼ੇ ’ਚ ਦਿੱਤਾ ਬੱਲਾ

ਕਾਨਪੁਰ:

Advertisement

ਭਾਰਤ ਦੇ ਸੁਪਰਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਅੱਜ ਇੱਥੇ ਬੰਗਲਾਦੇਸ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਵਿੱਚ ਮੇਜ਼ਬਾਨ ਟੀਮ ਦੀ ਹੂੰਝਾ ਫੇਰੂ ਜਿੱਤ ਮਗਰੋਂ ਮਹਿਮਾਨ ਟੀਮ ਦੇ ਛੇਤੀ ਹੀ ਸੰਨਿਆਸ ਲੈਣ ਵਾਲੇ ਹਰਫਨਮੌਲਾ ਸ਼ਾਕਿਬ ਅਲ ਹਸਨ ਨੂੰ ਆਪਣੇ ਦਸਤਖਤ ਵਾਲਾ ਬੱਲਾ ਤੋਹਫ਼ੇ ਵਜੋਂ ਦਿੱਤਾ। ਇੱਥੇ ਵਿਦੇਸ਼ੀ ਧਰਤੀ ’ਤੇ ਆਪਣਾ ਆਖ਼ਰੀ ਟੈਸਟ ਖੇਡ ਰਹੇ ਸ਼ਾਕਿਬ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਉਹ ਦੱਖਣੀ ਅਫਰੀਕਾ ਖਿਲਾਫ਼ ਘਰੇਲੂ ਲੜੀ ਵਿੱਚ ਉਦੋਂ ਤੱਕ ਨਹੀਂ ਖੇਡੇਗਾ, ਜਦੋਂ ਤੱਕ ਬੰਗਲਾਦੇਸ਼ ਦੀ ਮੌਜੂਦਾ ਕਾਰਜਕਾਰੀ ਸਰਕਾਰ ਉਨ੍ਹਾਂ ਦੇ ਦੇਸ਼ ਤੋਂ ਬਾਹਰ ਜਾਣ ਵਿੱਚ ਕਿਸੇ ਤਰ੍ਹਾਂ ਦਾ ਅੜਿੱਕਾ ਨਾ ਪਾਏ ਜਾਣ ਦਾ ਭਰੋਸਾ ਨਹੀਂ ਦਿੰਦੀ। ਭਾਰਤੀ ਟੀਮ ਨੇ ਦੂਜਾ ਟੈਸਟ ਮੈਚ ਸੱਤ ਵਿਕਟਾਂ ਨਾਲ ਜਿੱਤਿਆ ਹੈ। ਮੈਚ ਮਗਰੋਂ ਕੋਹਲੀ ਬੰਗਲਾਦੇਸ਼ ਦੀ ਟੀਮ ਵੱਲ ਵਧੇ ਅਤੇ ਬੰਗਲਾਦੇਸ਼ ਦੇ ਮਹਾਨ ਕ੍ਰਿਕਟਰ ਨੂੰ ਆਪਣਾ ਬੱਲਾ ਸੌਂਪਿਆ। ਦੋਵਾਂ ਨੂੰ ਇੱਕ-ਦੂਜੇ ਦਾ ਸਤਿਕਾਰ ਕਰਦੇ ਅਤੇ ਮੁਸਕਰਾਉਂਦਿਆਂ ਦੇਖਿਆ ਗਿਆ ਜਦਕਿ ਸ਼ਾਕਿਬ ਨੇ ਬੱਲੇ ਨਾਲ ‘ਸ਼ੈਡੋ ਡਰਾਈਵਿੰਗ’ ਕੀਤੀ। ਸ਼ਾਕਿਬ ਭਾਰਤ ਵਿੱਚ ਮਕਬੂਲ ਕ੍ਰਿਕਟਰ ਹੈ ਜਿਸ ਨੇ 71 ਆਈਪੀਐੱਲ ਮੈਚ ਖੇਡੇ ਹਨ। -ਪੀਟੀਆਈ

Advertisement
Author Image

joginder kumar

View all posts

Advertisement