ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕ੍ਰਿਕਟ: ਭਾਰਤ ਪਹਿਲਾ ਟੈਸਟ ਜਿੱਤਣ ਦੀ ਰਾਹ ’ਤੇ

07:16 AM Sep 22, 2024 IST
ਸੈਂਕੜਾ ਮਾਰਨ ਮਗਰੋਂ ਖੁਸ਼ੀ ਜ਼ਾਹਿਰ ਕਰਦੇ ਹੋਏ ਬੱਲੇਬਾਜ਼ ਰਿਸ਼ਭ ਪੰਤ ਅਤੇ ਸ਼ੁਭਮਨ ਗਿੱਲ। -ਫੋਟੋਆਂ: ਪੀਟੀਆਈ

ਚੇਨੱਈ, 21 ਸਤੰਬਰ
ਭਾਰਤ ਨੇ ਦੋ ਟੈਸਟ ਕ੍ਰਿਕਟ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਦੇ ਤੀਸਰੇ ਦਿਨ ਅੱਜ ਬੰਗਲਾਦੇਸ਼ ਨੂੰ ਜਿੱਤ ਲਈ 515 ਦੌੜਾਂ ਦਾ ਟੀਚਾ ਦਿੱਤਾ ਅਤੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਮਹਿਮਾਨ ਟੀਮ ਦੀਆਂ ਚਾਰ ਵਿਕਟਾਂ ਵੀ ਝਟਕਾ ਲਈਆਂ। ਖ਼ਰਾਬ ਰੌਸ਼ਨੀ ਕਾਰਨ ਖੇਡ ਨੂੰ ਛੇਤੀ ਰੋਕੇ ਜਾਣ ਤੱਕ ਬੰਗਲਾਦੇਸ਼ ਨੇ 158 ਦੌੜਾਂ ਪਿੱਛੇ ਚਾਰ ਵਿਕਟਾਂ ਗੁਆ ਲਈਆਂ ਸਨ। ਇਸ ਸਮੇਂ ਕਪਤਾਨ ਨਜ਼ਮੁਲ ਹਸਨ ਸ਼ੰਟੋ 51 ਦੌੜਾਂ ਅਤੇ ਸ਼ਾਕਿਬ ਅਲ ਹਸਨ ਪੰਜ ਦੌੜਾਂ ਬਣਾ ਕੇ ਮੈਦਾਨ ’ਤੇ ਡਟੇ ਹੋਏ ਹਨ।
ਬੰਗਲਾਦੇਸ਼ ਹਾਲੇ ਵੀ ਜਿੱਤ ਤੋਂ 357 ਦੌੜਾਂ ਦੂਰ ਹੈ, ਜਦੋਂਕਿ ਦੋ ਦਿਨ ਦੀ ਖੇਡ ਬਾਕੀ ਹੈ। ਭਾਰਤ ਲਈ ਦੂਸਰੀ ਪਾਰੀ ਵਿੱਚ ਰਵੀਚੰਦਰਨ ਅਸ਼ਿਵਨ ਨੇ ਤਿੰਨ ਅਤੇ ਜਸਪ੍ਰੀਤ ਬੁਮਰਾਹ ਨੇ ਇੱਕ ਵਿਕਟ ਹਾਸਲ ਕੀਤੀ। ਭਾਰਤ ਨੇ ਇਸ ਤੋਂ ਪਹਿਲਾਂ ਚਾਰ ਵਿਕਟਾਂ ’ਤੇ 287 ਦੌੜਾਂ ਬਣਾ ਕੇ ਆਪਣੀ ਦੂਸਰੀ ਪਾਰੀ ਐਲਾਨ ਦਿੱਤੀ। ਟੀਮ ਲਈ ਸ਼ੁਭਮਨ ਗਿੱਲ ਨੇ ਨਾਬਾਦ 119, ਜਦਕਿ ਰਿਸ਼ਭ ਪੰਤ ਨੇ 109 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਦੋਵਾਂ ਨੇ ਚੌਥੀ ਵਿਕਟ ਲਈ 167 ਦੌੜਾਂ ਦੀ ਭਾਈਵਾਲੀ ਕੀਤੀ।
ਇਸ ਭਾਈਵਾਲੀ ਸਦਕਾ ਭਾਰਤ ਨੇ ਕੱਲ੍ਹ ਦੇ ਸਕੋਰ ਤਿੰਨ ਵਿਕਟਾਂ ਪਿੱਛੇ 81 ਦੌੜਾਂ ਤੋਂ ਅੱਗੇ ਖੇਡਦਿਆਂ ਚਾਰ ਵਿਕਟਾਂ ’ਤੇ 287 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਭਾਰਤ ਕੋਲ ਕੁੱਲ 514 ਦੌੜਾਂ ਦੀ ਲੀਡ ਹੋ ਗਈ ਹੈ ਅਤੇ ਬੰਗਲਾਦੇਸ਼ ਨੂੰ 515 ਦੌੜਾਂ ਦਾ ਟੀਚਾ ਮਿਲਿਆ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਟੀਮ ਦੂਸਰੇ ਦਿਨ 149 ਦੌੜਾਂ ’ਤੇ ਆਊਟ ਹੋ ਗਈ ਸੀ। ਬੰਗਲਾਦੇਸ਼ ਨੇ ਦੂਸਰੀ ਪਾਰੀ ਵਿੱਚ ਚਾਰ ਵਿਕਟਾਂ ’ਤੇ 158 ਦੌੜਾਂ ਬਣਾ ਲਈਆਂ ਸਨ। ਹਾਲਾਂਕਿ, ਖ਼ਰਾਬ ਰੌਸ਼ਨੀ ਕਾਰਨ ਅੱਜ ਖੇਡ ਚਾਰ ਵਜ ਕੇ 25 ਮਿੰਟ ’ਤੇ ਹੀ ਰੋਕਣੀ ਪਈ। -ਪੀਟੀਆਈ

Advertisement

Advertisement