ਕ੍ਰਿਕਟ: ਭਾਰਤ ਤਿੰਨੋਂ ਫਾਰਮੈਟਾਂ ’ਚ ਸਿਖਰਲੇ ਸਥਾਨ ’ਤੇ ਕਾਬਜ਼
09:18 AM Sep 24, 2023 IST
ਦੁਬਈ: ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਇੱਕ ਰੋਜ਼ਾ ਮੁਕਾਬਲਿਆਂ ਦੀ ਲੜੀ ਦਾ ਪਹਿਲਾ ਮੈਚ ਜਿੱਤ ਕੇ ਭਾਰਤ ਵਨਡੇਅ ਰੈਂਕਿੰਗ ਵਿੱਚ ਸਿਖਰ ’ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਭਾਰਤ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਦੁਨੀਆਂ ਦੀ ਅੱਵਲ ਦਰਜੇ ਦੀ ਟੀਮ ਬਣ ਗਈ ਹੈ। ਬੀਤੇ ਦਿਨ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾਉਣ ਮਗਰੋਂ ਭਾਰਤ ਦੇ 116 ਰੇਟਿੰਗ ਅੰਕ ਹੋ ਗਏ ਹਨ ਅਤੇ ਉਸ ਨੇ ਪਾਕਿਸਤਾਨ (115 ਅੰਕ) ਨੂੰ ਪਛਾੜ ਦਿੱਤਾ ਹੈ। ਭਾਰਤ ਟੈਸਟ ਅਤੇ ਟੀ-20 ਮੈਚਾਂ ਦੀ ਦਰਜਾਬੰਦੀ ਵਿੱਚ ਪਹਿਲਾਂ ਹੀ ਸਿਖਰ ’ਤੇ ਕਾਇਮ ਹੈ। ਪੁਰਸ਼ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਸਿਰਫ਼ ਦੂਜੀ ਵਾਰ ਹੈ ਜਦੋਂ ਕੋਈ ਟੀਮ ਸਾਰੇ ਤਿੰਨੋਂ ਫਾਰਮੈਟਾਂ ਵਿੱਚ ਸਿਖਰਲੇ ਦਰਜੇ ’ਤੇ ਕਾਬਜ਼ ਹੋਵੇ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਅਗਸਤ 2012 ਵਿੱਚ ਇਹ ਪ੍ਰਾਪਤੀ ਹਾਸਲ ਕੀਤੀ ਸੀ। ਭਾਰਤ ਤੋਂ ਹਾਰਨ ਮਗਰੋਂ ਆਸਟਰੇਲੀਆ ਦੋ ਅੰਕਾਂ ਦੇ ਨੁਕਸਾਨ ਨਾਲ 111 ਰੇਟਿੰਗ ਅੰਕਾਂ ਨਾਲ ਹਾਲੇ ਵੀ ਤੀਜੇ ਸਥਾਨ ’ਤੇ ਕਾਇਮ ਹੈ। -ਪੀਟੀਆਈ
Advertisement
Advertisement