ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕ੍ਰਿਕਟ: ਭਾਰਤ ‘ਏ’ ਨੇ ਇੰਗਲੈਂਡ ਲਾਇਨਜ਼ ਨੂੰ ਪਾਰੀ ਅਤੇ 16 ਦੌੜਾਂ ਨਾਲ ਹਰਾਇਆ

08:02 AM Jan 28, 2024 IST

ਅਹਿਮਦਾਬਾਦ, 27 ਜਨਵਰੀ
ਭਾਰਤ ‘ਏ’ ਨੇ ਬਿਹਤਰੀਨ ਹਰਫ਼ਨਮੌਲਾ ਖੇਡ ਦੇ ਦਮ ’ਤੇ ਅੱਜ ਇੱਥੇ ਦੂਜੇ ਟੈਸਟ ਵਿੱਚ ਇੰਗਲੈਂਡ ਲਾਇਨਜ਼ (ਏ ਟੀਮ) ’ਤੇ ਪਾਰੀ ਅਤੇ 16 ਦੌੜਾਂ ਨਾਲ ਜਿੱਤ ਦਰਜ ਕਰਕੇ ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਜੇਤੂ ਲੀਡ ਬਣਾ ਲਈ। ਭਾਰਤੀ ਟੀਮ ਨੇ ਦੂਜੀ ਪਾਰੀ ਵਿੱਚ ਇੰਗਲੈਂਡ ਲਾਇਨਜ਼ ਨੂੰ 321 ਦੌੜਾਂ ’ਤੇ ਆਊਟ ਕਰ ਦਿੱਤਾ। ਇੰਗਲੈਂਡ ਲਾਇਨਜ਼ ਦੀ ਟੀਮ ਨੇ ਦਿਨ ਦੀ ਸ਼ੁਰੂਆਤ ਅੱਠ ਵਿਕਟਾਂ ’ਤੇ 304 ਦੌੜਾਂ ਤੋਂ ਅੱਗੇ ਕੀਤੀ ਪਰ ਮਹਿਜ਼ 5.2 ਓਵਰ ਦੇ ਅੰਦਰ ਅਰਸ਼ਦੀਪ ਸਿੰਘ ਅਤੇ ਯਸ਼ ਦਿਆਲ ਨੇ ਕਰਮਵਾਰ ਓਲੀ ਰੌਬਿਨਸਨ (85) ਅਤੇ ਟਾਮ ਲਾਅਜ਼ (32) ਦੀਆਂ ਵਿਕਟਾਂ ਝਟਕਾ ਕੇ ਭਾਰਤ ‘ਏ’ ਨੂੰ ਜਿੱਤ ਦਿਵਾਈ। ਸਰਫ਼ਰਾਜ਼ ਖ਼ਾਨ ਨੂੰ ਉਸ ਦੀ 161 ਦੌੜਾਂ ਦੀ ਪਾਰੀ ਲਈ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਸਰਫ਼ਰਾਜ਼ ਅਤੇ ਦੇਵਦੱਤ ਪਡੀਕੱਲ (105) ਦੇ ਸੈਕੜਿਆਂ ਦੀ ਬਦੌਲਤ ਭਾਰਤ ‘ਏ’ ਨੇ ਪਹਿਲੀ ਪਾਰੀ ਵਿੱਚ 489 ਦੌੜਾਂ ਬਣਾਈਆਂ ਸੀ। ਖੱਬੇ ਹੱਥ ਦੇ ਸਪਿੰਨਰ ਸੌਰਭ ਕੁਮਾਰ ਨੇ 22ਵੀਂ ਵਾਰ ਪਾਰੀ ਵਿੱਚ ਪੰਜ ਵਿਕਟਾਂ ਲੈ ਕੇ ਭਾਰਤ ‘ਏ’ ਨੂੰ ਜਿੱਤ ਦੀ ਦਹਿਲੀਜ਼ ’ਤੇ ਪਹੁੰਚਾ ਦਿੱਤਾ। ਆਕਾਸ਼ਦੀਪ ਨੇ ਕੁੱਲ ਛੇ ਵਿਕਟਾਂ ਲੈ ਕੇ ਟੀਮ ਦੀ ਜਿੱਤ ’ਚ ਅਹਿਮ ਯੋਗਦਾਨ ਪਾਇਆ। ਲੜੀ ਦਾ ਪਹਿਲਾ ਟੈਸਟ ਡਰਾਅ ’ਤੇ ਖ਼ਤਮ ਹੋਇਆ। ਇਸ ਦਾ ਆਖ਼ਰੀ ਮੁਕਾਬਲਾ ਇੱਕ ਫਰਵਰੀ ਨੂੰ ਖੇਡਿਆ ਜਾਵੇਗਾ। -ਪੀਟੀਆਈ

Advertisement

Advertisement